ਪੁਲਸ ਵੱਲੋਂ ਭਗੌੜਾ ਗ੍ਰਿਫਤਾਰ

03/30/2018 4:43:07 AM

ਕਪੂਰਥਲਾ, (ਮੱਲ੍ਹੀ)- ਥਾਣਾ ਸਦਰ ਸੁਲਤਾਨਪੁਰ ਲੋਧੀ ਅਧੀਨ ਆਉਂਦੀ ਪੁਲਸ ਚੌਂਕੀ ਭੁਲਾਣਾ ਵਿਖੇ ਸੇਵਾ ਨਿਭਾਅ ਰਹੇ ਹੌਲਦਾਰ ਠਾਕੁਰ ਸਿੰਘ ਤੇ ਹੌਲਦਾਰ ਪਿੰਦਰ ਸਿੰਘ ਨੇ ਦੋ ਸਾਲਾਂ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੀਤੀ 16 ਮਾਰਚ 2016 ਨੂੰ ਮੁਕੱਦਮਾ ਨੰਬਰ 33, ਅੰਡਰ ਸੈਕਸ਼ਨ 457, 380, 411 'ਚ ਲੋੜੀਂਦਾ ਮੁਲਜ਼ਮ ਗੁਫਰਾਮ ਪੁੱਤਰ ਮੁਹੰਮਦ ਮੁਸ਼ਤਦੀਨ ਵਾਸੀ ਡੇਰਾ ਜੱਗੂ ਸ਼ਾਹ (ਕਪੂਰਥਲਾ) ਹਾਲ ਨਿਵਾਸੀ ਗੁਲਜਾਰ ਨਗਰ ਢੁਡੀਆਂਵਾਲ, ਸੁਲਤਾਨਪੁਰ ਲੋਧੀ ਕਪੂਰਥਲਾ ਅੱਜ ਖੈੜਾ ਦੋਨਾਂ ਬੱਸ ਅੱਡੇ 'ਤੇ ਮੌਜੂਦ ਹੈ, ਜਿਸ ਨੂੰ ਹੌਲਦਾਰ ਠਾਕੁਰ ਸਿੰਘ ਤੇ ਹੌਲਦਾਰ ਪਿੰਦਰ ਸਿੰਘ ਨੇ ਮੌਕੇ 'ਤੇ ਜਾ ਕੇ ਦਬੋਚ ਲਿਆ ਤੇ ਉਸ ਨੂੰ ਮਜਿਸਟਰੇਟ, ਸੁਲਤਾਨਪੁਰ ਲੋਧੀ ਸਾਹਮਣੇ ਪੇਸ਼ ਕੀਤਾ। ਜਿਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਗੁਫਰਾਮ ਪੁੱਤਰ ਮੁਹੰਮਦ ਮੁਸ਼ਤਦੀਨ ਜੋ ਚੋਰੀ ਦੇ ਮਾਲ ਸਮੇਤ ਫੜਿਆ ਗਿਆ ਸੀ ਤੇ 16 ਮਾਰਚ 2016 ਨੂੰ ਮਾਣਯੋਗ ਅਦਾਲਤ 'ਚੋਂ ਪੇਸ਼ੀ ਦੌਰਾਨ ਭੱਜ ਗਿਆ ਸੀ, ਨੂੰ ਮੁੜ ਗ੍ਰਿਫਤਾਰ ਕਰਨ 'ਚ ਪੁਲਸ ਨੇ ਸਫਲਤਾ ਹਾਸਲ ਕੀਤੀ।


Related News