ਪ੍ਰਧਾਨ ਮੰਤਰੀ ਦੀ ਰੈਲੀ ਤੋਂ ਵਾਪਸ ਆਉਂਦੇ 3 ਪੁਲਸ ਕਰਮਚਾਰੀ ਵਾਲ-ਵਾਲ ਬਚੇ, ਨਹਿਰ ਦੀ ਖਾਈ ’ਚ ਡਿੱਗੀ ਕਾਰ

07/12/2018 12:08:21 AM

ਫਿਰੋਜ਼ਪੁਰ(ਕੁਮਾਰ)-ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਕਿਸਾਨ ਕਲਿਆਣ ਰੈਲੀ ’ਚ ਡਿਊਟੀ ਦੇਣ ਗਏ ਪੁਲਸ ਕਰਮਚਾਰੀ ਮਲੋਟ ਤੋਂ ਫਿਰੋਜ਼ਪੁਰ ਵਾਪਸ ਮੁਡ਼ਦੇ ਸਮੇਂ ਵਾਲ-ਵਾਲ ਬਚੇ, ਜਦਕਿ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਕੇ ਨਹਿਰ ਦੀ ਖਾਈ ਵਿਚ ਡਿੱਗ ਗਈ। ਫਿਰੋਜ਼ਪੁਰ ਦੇ ਨੌਜਵਾਨ ਐੱਨ. ਜੀ. ਓ. ਮਨਦੀਪ ਸਿੰਘ ਨੇ ਦੱਸਿਆ ਕਿ ਜਦ ਇਹ ਪੁਲਸ ਕਰਮਚਾਰੀ ਜਿਨ੍ਹਾਂ ’ਚ ਇਕ ਏ. ਐੱਸ. ਆਈ. ਅਤੇ 2 ਮਹਿਲਾ ਪੁਲਸ ਕਾਂਸਟੇਬਲ ਸਨ, ਕਾਰ ’ਚ ਮਲੋਟ ਤੋਂ ਫਿਰੋਜ਼ਪੁਰ ਆ ਰਹੇ ਸਨ ਤਾਂ ਸਾਦਿਕ ਦੇ ਕੋਲ ਪਿੰਡ ਮੁਮਾਰਾ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਕੇ ਖਾਈ ’ਚ ਡਿੱਗੀ ਅਤੇ ਉਹ ਵਾਲ-ਵਾਲ ਬਚ ਗਏ। ਪੁਲਸ ਕਰਮਚਾਰੀਆਂ ਨੇ ਜਲਦੀ ਨਾਲ ਕਾਰ ਦੀਆਂ ਖਿਡ਼ਕੀਆਂ ਖੋਲ੍ਹੀਆਂ ਤੇ ਖਾਈ ’ਚੋਂ ਸੁਰੱਖਿਅਤ ਬਾਹਰ ਨਿਕਲ ਆਏ। ਇਹ ਤਿੰਨੇ ਪੁਲਸ ਕਰਮਚਾਰੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਥਾਣਾ ਕੁਲਗਡ਼੍ਹੀ ’ਚ ਤਾਇਨਾਤ ਹਨ, ਜਿਨ੍ਹਾਂ ਦੀ ਡਿਊਟੀ ਪੁਲਸ ਅਧਿਕਾਰੀਆਂ ਵੱਲੋਂ ਕਿਸਾਨ ਕਲਿਆਣ ਰੈਲੀ ’ਚ ਲਾਈ ਗਈ ਸੀ। 
 


Related News