ਪੁਲਸ ਅਧਿਕਾਰੀਆਂ ਨੂੰ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਤੈਅ!

Thursday, Oct 05, 2017 - 05:55 AM (IST)

ਪੁਲਸ ਅਧਿਕਾਰੀਆਂ ਨੂੰ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਤੈਅ!

ਮਾਮਲਾ ਚੌਕੀ ਇੰਚਾਰਜ ਨਾਲ ਮਹਿਲਾ ਕਾਂਸਟੇਬਲ ਵਲੋਂ ਦੁਰਵਿਹਾਰ ਕਰਨ ਦਾ 
ਜਲੰਧਰ(ਪ੍ਰੀਤ)-ਦਕੋਹਾ ਚੌਕੀ ਇੰਚਾਰਜ ਨਾਲ ਫੋਨ 'ਤੇ ਬੁਰਾ ਵਿਵਹਾਰ ਕਰਨ ਵਾਲੀ ਮਹਿਲਾ ਹੈੱਡ ਕਾਂਸਟੇਬਲ ਖਿਲਾਫ ਕਾਰਵਾਈ ਲਈ ਜਲੰਧਰ ਦਿਹਾਤੀ ਪੁਲਸ ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਹਨ। ਪੁਲਸ ਦੀ ਰਿਪੋਰਟ ਮਿਲਦਿਆਂ ਹੀ ਕਾਰਵਾਈ ਤੈਅ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ  ਦਿਨੀਂ ਮਹਿਲਾ ਕਾਂਸਟੇਬਲ ਨੇ ਆਪਣੇ ਭਰਾ ਨੂੰ ਚੈਕਿੰਗ ਲਈ ਰੋਕਣ 'ਤੇ ਚੌਕੀ ਇੰਚਾਰਜ 'ਤੇ ਗੁੱਸਾ ਕੱਢਿਆ। ਚੌਕੀ ਇੰਚਾਰਜ ਦੇ ਸਰਕਾਰੀ ਨੰਬਰ 'ਤੇ ਫੋਨ ਕਰ ਕੇ ਉਸ ਨੂੰ ਅਧਿਕਾਰੀਆਂ ਦਾ ਨਾਮ ਲੈ ਕੇ ਧਮਕਾਇਆ ਅਤੇ ਬੁਰਾ ਵਿਵਹਾਰ ਕੀਤਾ। ਉਸ ਨੂੰ ਸਸਪੈਂਡ ਕਰਵਾਉਣ ਦੀ ਧਮਕੀ ਦਿੱਤੀ। ਆਡੀਓ ਵਾਇਰਲ ਹੋਣ 'ਤੇ ਕਮਿਸ਼ਨਰੇਟ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਜਾਂਚ ਕਰਦੇ ਹੋਏ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਮਹਿਲਾ ਕਾਂਸਟੇਬਲ ਖਿਲਾਫ ਵਿਭਾਗੀ ਕਾਰਵਾਈ ਲਈ ਸਿਫਾਰਿਸ਼ ਕੀਤੀ। 
ਪਤਾ ਲੱਗਾ ਹੈ ਕਿ ਮਹਿਲਾ ਕਾਂਸਟੇਬਲ ਜਲੰਧਰ ਦਿਹਾਤੀ ਏਰੀਏ ਵਿਚ ਤਾਇਨਾਤ ਹੈ ਤੇ ਕਮਿਸ਼ਨਰੇਟ ਪੁਲਸ ਵੱਲੋਂ ਕਾਰਵਾਈ ਲਈ ਜਲੰਧਰ ਦਿਹਾਤੀ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਨੇ ਵੀ ਸਖਤ ਨੋਟਿਸ ਲੈਂਦੇ ਹੋਏ ਮਹਿਲਾ ਹੈੱਡ ਕਾਂਸਟੇਬਲ 'ਤੇ ਸਖਤ ਵਿਭਾਗੀ ਕਾਰਵਾਈ ਲਈ ਕਿਹਾ ਹੈ। ਦੇਰ ਸ਼ਾਮ ਜਲੰਧਰ ਦਿਹਾਤੀ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੀ ਰਿਪੋਰਟ ਅਧਿਕਾਰੀਆਂ ਤੱਕ ਪਹੁੰਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੇ ਮਹਿਲਾ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਵਿਚ ਕੱਲ ਤੱਕ ਸਖਤ ਕਾਰਵਾਈ ਦੀ ਸੰਭਾਵਨਾ ਹੈ।


Related News