ਡਰਾਈ ਡੇ ''ਤੇ ਪੁਲਸ ਦਾ ਚੱਲਿਆ ਡੰਡਾ

Thursday, Oct 05, 2017 - 05:02 AM (IST)

ਡਰਾਈ ਡੇ ''ਤੇ ਪੁਲਸ ਦਾ ਚੱਲਿਆ ਡੰਡਾ

ਜਲੰਧਰ(ਪ੍ਰੀਤ)-ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ 'ਤੇ ਰੱਖੇ ਗਏ ਡਰਾਈ ਡੇ 'ਤੇ ਸ਼ਰਾਬ ਦਾ ਠੇਕਾ ਖੋਲ੍ਹਣ ਅਤੇ ਆਂਡਾ-ਮੀਟ ਵੇਚਣ ਵਾਲਿਆਂ 'ਤੇ ਅੱਜ ਪੁਲਸ ਦਾ ਡੰਡਾ ਚੱਲਿਆ। ਪੁਲਸ ਵੱਲੋਂ ਕਰੀਬ 6 ਲੋਕਾਂ 'ਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦਾ ਉਲੰਘਣ ਕਰਨ 'ਤੇ ਧਾਰਾ 188 ਆਈ. ਪੀ. ਸੀ. ਅਧੀਨ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 5 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਦਿਵਸ ਹੈ। ਪ੍ਰਗਟ ਦਿਵਸ 'ਤੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਕਾਰਨ ਪਹਿਲਾਂ ਹੀ ਕਮਿਸ਼ਨਰੇਟ ਪੁਲਸ ਨੇ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ 'ਤੇ ਪਾਬੰਦੀ ਦੇ ਨਾਲ-ਨਾਲ ਮੀਟ-ਆਂਡਾ ਵੇਚਣ 'ਤੇ ਵੀ ਪਾਬੰਦੀ ਲਾਈ ਸੀ। ਅੱਜ ਸ਼ੋਭਾ ਯਾਤਰਾ ਦੌਰਾਨ ਆਦਰਸ਼ ਨਗਰ, ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਵਿਕਰੀ ਨੂੰ ਲੈ ਕੇ ਨੌਜਵਾਨ ਸੰਗਠਨਾਂ ਨੇ ਵਿਰੋਧ ਪ੍ਰਗਟਾਇਆ। ਸੂਚਨਾ ਮਿਲਣ 'ਤੇ ਥਾਣਾ ਨੰ. 2 ਦੇ ਇੰਸਪੈਕਟਰ ਓਂਕਾਰ ਸਿੰਘ ਮੌਕੇ 'ਤੇ ਪੁੱਜੇ। ਪੁਲਸ ਨੇ ਸ਼ਰਾਬ ਦੇ ਠੇਕਿਆਂ ਅਤੇ ਆਂਡਾ-ਮੀਟ ਵੇਚਣ ਵਾਲੇ ਕੁਝ ਕਰਿੰਦਿਆਂ ਨੂੰ ਹਿਰਾਸਤ ਵਿਚ ਲਿਆ। ਦੇਰ ਸ਼ਾਮ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਡੀ. ਸੀ. ਪੀ. ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਦੇ ਮਾਮਲੇ ਵਿਚ ਕਰੀਬ ਅੱਧਾ ਦਰਜਨ ਲੋਕਾਂ 'ਤੇ ਧਾਰਾ 188 ਆਈ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ।


Related News