ਅੰਮ੍ਰਿਤਸਰ ਪੁਲਸ ''ਤੇ ਲੱਗੇ ਨੌਜਵਾਨ ਨੂੰ ਲੁਕਾਉਣ ਦੇ ਦੋਸ਼

Monday, Jun 17, 2019 - 06:47 PM (IST)

ਅੰਮ੍ਰਿਤਸਰ ਪੁਲਸ ''ਤੇ ਲੱਗੇ ਨੌਜਵਾਨ ਨੂੰ ਲੁਕਾਉਣ ਦੇ ਦੋਸ਼

ਅੰਮ੍ਰਿਤਸਰ : ਸਥਾਨਕ ਕੋਤਵਾਲੀ ਥਾਣੇ ਦੀ ਪੁਲਸ 'ਤੇ ਇਕ ਨੌਜਵਾਨ ਨੂੰ ਲੁਕਾਉਣ ਦੇ ਦੋਸ਼ ਲੱਗੇ ਹਨ। ਪੁਲਸ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਕੋਤਵਾਲੀ ਪੁਲਸ ਨੇ ਜੱਗਾ ਨਾਮਕ ਵਿਅਕਤੀ ਨੂੰ ਚੋਰੀ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਥਾਣੇ 'ਚ ਬੰਦ ਕੀਤਾ ਸੀ ਪਰ ਪੁਲਸ ਨੇ ਜੱਗੇ ਖਿਲਾਫ ਮਾਮਲਾ ਦਰਜ ਹੀ ਨਹੀਂ ਕੀਤਾ ਅਤੇ ਜੱਗੇ ਨੂੰ ਕਿਤੇ ਲੁਕਾ ਦਿੱਤਾ ਹੈ। ਜਿਸ ਦੇ ਚੱਲਦੇ ਜੱਗੇ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਜੱਗੇ ਦੀ ਭੈਣ ਦਾ ਕਹਿਣਾ ਹੈ ਕਿ ਜਿਸ ਦੁਕਾਨ 'ਤੇ ਜੱਗਾ ਕੰਮ ਕਰਦਾ ਸੀ, ਉਸ ਨੇ ਉਸੇ ਦੁਕਾਨ 'ਚ ਚੋਰੀ ਕੀਤੀ ਸੀ ਅਤੇ ਉਹ ਖੁਦ ਜੱਗੇ ਨੂੰ ਉਸੇ ਦੁਕਾਨ 'ਤੇ ਛੱਡ ਕੇ ਆਈ ਸੀ ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨੇ ਜੱਗੇ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। 

ਪਰਿਵਾਰ ਨੇ ਕਿਹਾ ਕਿ ਜਦੋਂ ਉਹ ਹੁਣ ਜੱਗੇ ਨੂੰ ਛੁਡਾਉਣ ਥਾਣੇ ਆਏ ਤਾਂ ਪੁਲਸ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਥੇ ਕੋਈ ਜੱਗਾ ਨਾਂ ਦਾ ਵਿਅਕਤੀ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਜੱਗੇ ਨੂੰ ਛੱਡਣ ਬਦਲੇ 70000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵੀ ਲਗਾਏ ਹਨ। 

ਇਸ ਸੰਬੰਧੀ ਜਦੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਹੀ ਬਦਸਲੂਕੀ ਕਰਦੇ ਹੋਏ ਦਫਤਰ ਤੋਂ ਬਾਹਰ ਜਾਣ ਲਈ ਆਖ ਦਿੱਤਾ। ਦੋਬਾਰਾ ਜਦੋਂ ਐੱਸ. ਪੀ. ਸਿਟੀ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਦੀ ਗੱਲ ਸੁਣ ਲਈ ਗਈ ਹੈ ਅਤੇ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ। 


author

Gurminder Singh

Content Editor

Related News