ਰੋਡਵੇਜ਼ ਦੀ ਬਸ ''ਚੋਂ ਤਲਾਸ਼ੀ ਦੌਰਾਨ ਇਕ ਨੌਜਵਾਨ ਤੋਂ 18 ਕਿੱਲੋ ਚਾਂਦੀ ਬਰਾਮਦ

Sunday, Dec 03, 2017 - 07:33 PM (IST)

ਰੋਡਵੇਜ਼ ਦੀ ਬਸ ''ਚੋਂ ਤਲਾਸ਼ੀ ਦੌਰਾਨ ਇਕ ਨੌਜਵਾਨ ਤੋਂ 18 ਕਿੱਲੋ ਚਾਂਦੀ ਬਰਾਮਦ

ਖੰਨਾ (ਬਿਪਨ) : ਖੰਨਾ ਸਦਰ ਪੁਲਸ ਨੇ 18 ਕਿੱਲੋ ਚਾਂਦੀ ਜਿਸ ਦੀ ਕੀਮਤ 6 ਲੱਖ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਸਮੇਤ 1 ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਰਵਿੰਦਰ ਸਿੰਘ ਸੰਧੂ ਨੇ ਦੱਸਿਆ ਪ੍ਰਿਸਟੇਨ ਮਾਲ ਅਲੋੜ ਜੀ. ਟੀ. ਰੋਡ ਖੰਨਾ ਵਿਖੇ  ਥਾਣੇਦਾਰ  ਅਵਤਾਰ ਸਿੰਘ ਨੇ ਐੱਸ. ਐੱਚ. ਓ. ਵਿਨੋਦ ਕੁਮਾਰ ਦੀ ਅਗਵਾਈ ਵਿਚ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਕ ਰੋਡਵੇਜ਼ ਬੱਸ ਜੋ ਦਿੱਲੀ ਤੋਂ ਜਲੰਧਰ ਜਾ ਰਹੀ ਸੀ ਤਾਂ ਨਾਕੇ ਦੌਰਾਨ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਇਕ ਵਿਅਕਤੀ ਜਿਸ ਦਾ ਨਾਮ ਜੀਵਨ ਕੁਮਾਰ ਪੁੱਤਰ ਬ੍ਰਹਮਚੰਦ ਵਾਸੀ ਹਮੀਰ ਪੁਰ ਹਿਮਾਚਲ ਪ੍ਰਦੇਸ਼ ਸੀ ਦੀ ਤਾਲਾਸੀ ਦੌਰਾਨ ਉਸ ਪਾਸੋਂ 18 ਕਿੱਲੋ ਚਾਂਦੀ ਬਰਾਮਦ ਹੋਈ ।ਪੁਲਸ ਨੇ ਜਦੋਂ ਉਕਤ ਪਾਸੋਂ ਪੁੱਛਗਿੱਛ ਕੀਤੀ ਤਾਂ ਉਹ ਮੌਕੇ 'ਤੇ ਇਸ ਦਾ ਕੋਈ ਬਿੱਲ ਨਹੀਂ ਦਿਖਾ ਸਕਿਆ।
ਇਸ ਸੰਬੰਧੀ ਸਟੇਟ ਅਫਸਰ ਮੋਬਾਇਲ ਵਿੰਗ ਫ਼ਤਹਿਗੜ੍ਹ ਸਾਹਿਬ ਅਮਿਤ ਗੋਇਲ ਨੇ ਦੱਸਿਆ ਕਿ ਜਿਸ ਵਿਅਕਤੀ ਕੋਲੋਂ 18 ਕਿੱਲੋ ਚਾਂਦੀ ਫੜੀ ਹੈ ਦੇ ਕੋਲ ਸਿਰਫ 1 ਕਿੱਲੋ ਚਾਂਦੀ ਦਾ ਬਿੱਲ ਸੀ ਤੇ 17 ਕਿੱਲੋ ਬਿਨਾਂ ਬਿੱਲ ਤੋਂ ਸੀ। ਜਿਸ ਨੂੰ ਟੈਕਸ ਦੀ 100% ਪੈਨਲਟੀ ਲਗਾ ਕੇ 39600 ਰੁਪਏ ਬਣਦੀ ਹੈ ਲਗਾ ਦਿਤੀ ਜਾ ਰਹੀ ਅਤੇ ਚਾਂਦੀ ਨੂੰ ਕਬਜ਼ੇ 'ਚ ਲੈ ਲਿਆ ਹੈ।


Related News