ਪੁਲਸ ਨੇ ਭੁੱਕੀ ਸਮੇਤ ਇਕ ਔਰਤ ਨੂੰ ਕੀਤਾ ਕਾਬੂ

Monday, Nov 13, 2017 - 12:37 PM (IST)

ਪੁਲਸ ਨੇ ਭੁੱਕੀ ਸਮੇਤ ਇਕ ਔਰਤ ਨੂੰ ਕੀਤਾ ਕਾਬੂ

ਪਠਾਨਕੋਟ (ਸ਼ਾਰਦਾ) - ਡਮਟਾਲ ਪੁਲਸ ਨੇ ਇਕ ਔਰਤ ਨੂੰ ਕਾਬੂ ਕਰ ਕੇ ਉਸ ਕੋਲੋਂ ਤਲਾਸ਼ੀ ਦੌਰਾਨ 1 ਕਿਲੋ 330 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਡੀ. ਐੱਸ. ਪੀ. ਮੇਘਨਾਥ ਚੌਹਾਨ ਨੇ ਦੱਸਿਆ ਕਿ ਫੜੀ ਗਈ ਔਰਤ ਦੀ ਪਛਾਣ ਕਲਪਨਾ ਵਾਸੀ ਛੰਨੀ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਡਮਟਾਲ ਪੁਲਸ ਚੌਕੀ ਮੁਖੀ ਕੁਲਦੀਪ ਸ਼ਰਮਾ ਨੇ ਪੁਲਸ ਪਾਰਟੀ ਨਾਲ ਨਾਕਾ ਲਾਇਆ ਹੋਇਆ ਸੀ ਕਿ ਉਕਤ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਤਾਲਾਸ਼ੀ ਦੌਰਾਨ ਥੈਲੇ 'ਚੋਂ ਭੁੱਕੀ ਬਰਾਮਦ ਹੋਈ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਔਰਤ ਦੇ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News