ਮਖੂ ਪੁਲਸ ਵੱਲੋਂ ਹਥਿਆਰਾਂ ਸਮੇਤ ਅੱਧੀ ਦਰਜਨ ਲੁਟੇਰੇ ਕਾਬੂ, ਵੱਡੇ ਖੁਲਾਸੇ ਹੋਣ ਦੀ ਉਮੀਦ
Saturday, Jul 02, 2022 - 05:38 PM (IST)
ਮਖੂ (ਵਾਹੀ) : ਪੁਲਸ ਥਾਣਾ ਮਖੂ ਨੇ ਲੁੱਟਾਂ-ਖੋਹਾਂ ਕਰਨ ਵਾਲੇ ਅੱਧੀ ਦਰਜਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਲੁਟੇਰੇ-ਲੁੱਟ ਦੀ ਵੱਡੀ ਵਾਰਦਾਤ ਕਰਨ ਦੀ ਫੈਰਾਕ ਵਿਚ ਸਨ ਅਤੇ ਇਨ੍ਹਾਂ ਕੋਲੋਂ ਇੱਕ ਦੇਸੀ 315 ਬੋਰ ਪਿਸਟਲ 2 ਜ਼ਿੰਦਾ ਕਾਰਤੂਸ ਅਤੇ ਤੇਜ਼ਧਾਰ ਹਥਿਆਰ 4 ਕਾਪੇ ਅਤੇ ਇਕ ਬੇਸਬਾਲ ਬਰਾਮਦ ਕੀਤੇ ਗਏ। ਕਾਬੂ ਕੀਤੇ ਗਏ ਲੁਟੇਰਿਆਂ ਵਿਚ ਸੁਧੀਰ ਬੱਗਾ ਉਰਫ ਪੱਗੂ ਪੁੱਤਰ ਬਲਵਿੰਦਰ ਸਿੰਘ ਵਾਸੀ ਬੋਲੀਨਾ ਦੁਆਬਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਦਿਹਾਤੀ, ਓਕਾਂਰ ਉਰਫ ਗੋਲੂ ਪੁੱਤਰ ਦਵਿੰਦਰ ਕੁਮਾਰ ਵਾਸੀ ਪੰਡਵਾਂ ਥਾਣਾ ਸਤਨਾਮ ਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ, ਪ੍ਰਿੰਸ ਪੁੱਤਰ ਦਵਿੰਦਰ ਕੁਮਾਰ ਵਾਸੀ ਪੰਡਵਾਂ ਥਾਣਾ ਸਤਨਾਮ ਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ, ਮੁਨੀਸ਼ ਪੁੱਤਰ ਰਕੇਸ਼ ਕੁਮਾਰ ਵਾਸੀ ਤੇਜ਼ ਮੋਹਨ ਨਗਰ ਬਸਤੀ ਸ਼ੇਖ ਥਾਣਾ ਡਵੀਜ਼ਨ ਨੰਬਰ 5 ਜਲੰਧਰ ਸ਼ਹਿਰ, ਰੋਹਿਤ ਵਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਪੂਰਨਪੁਰਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਦਿਹਾਤੀ, ਸੁਖਵਿੰਦਰ ਕੁਮਾਰ ਪੁੱਤਰ ਅਮਰਜੀਤ ਵਾਸੀ ਪੂਰਨਪੁਰਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਦਿਹਾਤੀ ਵੱਜੋਂ ਹੋਈ ਹੈ।
ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਏਟੀਔਸ ਕਾਰ ਜਿਸ ’ਤੇ ਸਵਾਰ ਹੋ ਕੇ ਇਹ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਬਰਾਮਦ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਲੁਟੇਰੇ ਕਾਰਾਂ ਖੋਹਣ, ਸੜਕਾਂ ’ਤੇ ਜਾ ਰਹੇ ਲੋਕਾਂ ਤੋਂ ਲੁੱਟ-ਖੋਹ, ਪੈਟਰੋਲ ਪੰਪ ਲੁੱਟਣ, ਲੜਾਈ ਝਗੜਿਆਂ ਅਤੇ ਗੁੰਡਾਗਰਦੀ ਦੀਆਂ ਅਨੇਕਾਂ ਵਾਰਦਾਤਾਂ ਵਿਚ ਸ਼ਾਮਲ ਸਨ। ਇਨ੍ਹਾਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਕਾਬੂ ਕੀਤੇ ਗਏ ਲੁਟੇਰਿਆਂ ਖ਼ਿਲਾਫ਼ ਧਾਰਾ 399,402,25/54/59ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।