ਸ਼ਿਵ ਸੈਨਾ ਨੇਤਾ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਖੁੱਲ੍ਹਿਆ ਰਾਜ਼

02/07/2018 7:40:02 PM

ਕਪੂਰਥਲਾ (ਭੂਸ਼ਣ) : ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਪ੍ਰਦੀਪ ਕਾਲੀਆ ਨੇ ਬੁੱਧਵਾਰ ਸਵੇਰੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਹੈ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿਚ ਸ਼ਿਵ ਸੈਨਾ ਦੇ ਇਕ ਸੀਨੀਅਰ ਨੇਤਾ ਸਮੇਤ 3 ਵਿਅਕਤੀਆ ਨੂੰ ਮੌਤ ਜ਼ਿੰਮੇਵਾਰ ਠਹਿਰਾਇਆ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਜਟਪੁਰਾ ਵਾਸੀ ਪ੍ਰਦੀਪ ਕਾਲੀਆ ਉਰਫ ਕਾਲ਼ਾ ਪੰਡਤ ਪੁੱਤਰ ਦਵਾਰਕਾ ਦਾਸ ਨੇ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ ਸਬ ਡਿਵੀਜ਼ਨ ਗੁਰਮੀਤ ਸਿੰਘ,  ਥਾਣਾ ਸਿਟੀ ਦੇ ਐੱਸ. ਐੱਚ. ਓ. ਗੱਬਰ ਸਿੰਘ ਮੌਕੇ 'ਤੇ ਪੁੱਜੇ। ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ। ਜਿਸ ਵਿਚ ਉਸ ਨੇ ਆਪਣੀ ਮੌਤ ਲਈ ਸ਼ਿਵ ਸੈਨਾ ਬਾਲ ਠਾਕਰੇ ਦੇ ਇਕ ਸੀਨੀਅਰ ਨੇਤਾ ਸਮੇਤ 3 ਵਿਅਕਤੀਆ ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਨੇ ਆਪਣੇ ਸੁਸਾਈਡ ਨੋਟ ਵਿਚ ਦੱਸਿਆ ਕਿ ਉਹ ਇਨ੍ਹਾਂ ਵਿਅਕਤੀਆ ਤੋਂ ਦੁਖੀ ਸੀ।
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਨ ਦੀ ਤਿਆਰੀਆ ਕਰਣੀ ਸ਼ੁਰੂ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸ਼ਿਵ ਸੈਨਾ ਨੇਤਾ ਦੇ ਪਰਿਵਾਰਿਕ ਮੈਂਬਰ ਕਿਸੇ ਵਿਆਹ ਸਮਾਗਮ ਵਿਚ ਗਏ ਹੋਏ ਸਨ।  ਇਸ ਦੌਰਾਨ ਜਦੋਂ ਸਵੇਰੇ ਮ੍ਰਿਤਕ ਦਾ ਪਿਤਾ ਘਰ ਪਹੁੰਚਿਆ ਤਾਂ ਕਾਫ਼ੀ ਦੇਰ ਤਕ ਦਰਵਾਜ਼ਾ ਖਟਖਟਕਾਉਣ ਦੇ ਬਾਅਦ ਵੀ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਦੇ ਪਿਤਾ ਨੇ ਆਪਣੇ ਇਕ ਰਿਸ਼ਤੇਦਾਰ ਨੌਜਵਾਨ ਨੂੰ ਘਰ ਦੀ ਦੀਵਾਰ ਟੱਪਾ ਕੇ ਛੱਤ ਤੇ ਭੇਜਿਆ ਤਾਂ ਇਸ ਘਟਨਾ ਬਾਰੇ ਪਤਾ ਲੱਗਾ।


Related News