ਪੁਲਸ ਦੀ ਸਪੈਸ਼ਲ ਮੁਹਿੰਮ, ਅੰਡਰਏਜ ਬੱਚਿਆਂ ਨੂੰ ਡਰਾ ਕੇ ਕੱਟਿਆ ਚਲਾਨ

Sunday, Apr 22, 2018 - 11:40 AM (IST)

ਪੁਲਸ ਦੀ ਸਪੈਸ਼ਲ ਮੁਹਿੰਮ, ਅੰਡਰਏਜ ਬੱਚਿਆਂ ਨੂੰ ਡਰਾ ਕੇ ਕੱਟਿਆ ਚਲਾਨ

ਜਲੰਧਰ (ਮ੍ਰਿਦੁਲ)— ਭਾਰਗਵ ਕੈਂਪ ਦੇ ਅਧੀਨ ਪੈਂਦੇ ਦਿਓਲ ਨਗਰ 'ਚ ਸਥਿਤ ਐੱਸ. ਪੀ. ਪ੍ਰੇਮ ਸਕੂਲ ਦੇ ਬਾਹਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਏ. ਐੱਸ. ਆਈ. ਨਾਰਾਇਣ ਅਤੇ 5 ਹੈੱਡ ਕਾਂਸਟੇਬਲਾਂ ਨੇ ਨਾਕਾ ਲਗਾਇਆ ਹੋਇਆ ਸੀ। ਕਾਰਨ, ਪੁਲਸ ਹੁਣ ਬੱਚਿਆਂ ਨੂੰ ਡਰਾ-ਧਮਕਾ ਕੇ ਚਲਾਨ ਕੱਟਣ 'ਤੇ ਉਤਰ ਆਈ ਹੈ ਅਤੇ ਬਦਲੇ 'ਚ ਲੋਕਾਂ ਨੂੰ ਸੀ. ਪੀ. ਕੇ. ਸਿਨ੍ਹਾ ਦੇ ਹੁਕਮਾਂ ਦਾ ਹਵਾਲਾ ਦੇ ਕੇ ਗੁਮਰਾਹ ਕੀਤਾ ਜਾ ਰਿਹਾ ਹੈ।    
ਜਾਣਕਾਰੀ ਮੁਤਾਬਕ ਏ. ਐੱਸ. ਆਈ. ਨਾਰਾਇਣ ਅਤੇ ਉਸ ਦੇ ਨਾਲ ਹੈੱਡ ਕਾਂਸਟੇਬਲ ਸਿਰਫ 20 ਮਿੰਟਾਂ 'ਚ 4 ਚਲਾਨ ਕੱਟ ਕੇ ਉਥੋਂ ਚੱਲਦੇ ਬਣੇ, ਕਿਉਂਕਿ ਪੁਲਸ ਹੁਣ ਸਿਰਫ ਬੱਚਿਆਂ ਦੇ ਹੀ ਚਲਾਨ ਕੱਟਣ ਤੱਕ ਸੀਮਿਤ ਰਹਿ ਗਈ ਹੈ ਅਤੇ ਉਹ ਵੀ ਡਰਾ-ਧਮਕਾ ਕੇ। ਹਾਲਾਂਕਿ ਇਕ ਪਾਸੇ ਡੀ. ਜੀ. ਪੀ. ਕਮਿਊਨਿਟੀ ਪੁਲਸਿੰਗ ਨੂੰ ਵਾਧਾ ਦੇ ਰਹੇ ਹਨ ਪਰ ਦੂਜੇ ਪਾਸੇ ਖੁਦ ਬੱਚਿਆਂ ਨੂੰ ਡਰਾ ਕੇ ਚਲਾਨ ਕਰਨ 'ਤੇ ਉਤਰ ਆਈ ਹੈ। ਇਸ ਸਬੰਧ 'ਚ ਜਦੋਂ ਏ. ਐੱਸ. ਆਈ. ਨਾਰਾਇਣ ਨਾਲ ਗੱਲ ਕੀਤੀ ਗਈ ਤਾਂ ਉਹ ਬੋਲੇ ਕਿ ਉਨ੍ਹਾਂ ਨੇ ਬੱਚਿਆਂ ਨਾਲ ਕੋਈ ਬਦਤਮੀਜੀ ਨਹੀਂ ਕੀਤੀ ਹੈ ਅਤੇ ਨਾ ਹੀ ਬੱਚਿਆਂ ਨੂੰ ਡਰਾਇਆ-ਧਮਕਾਇਆ ਗਿਆ ਹੈ। ਹਾਲਾਂਕਿ ਉਮੀਦਵਾਰਾਂ ਦਾ ਦਾਅਵਾ ਹੈ ਕਿ ਏ. ਐੱਸ. ਆਈ. ਨੇ ਬੱਚਿਆਂ ਨਾਲ ਬੁਰਾ ਵਿਵਹਾਰ ਕੀਤਾ ਹੈ। ਜਦੋਂ ਏ. ਸੀ. ਪੀ. ਵੈਸਟ ਬਲਵਿੰਦਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਨਹੀਂ ਹੈ ਇਸ ਦੀ ਜਾਂਚ ਕੀਤੀ ਜਾਵੇਗੀ। 

PunjabKesari
ਇਸ ਸਬੰਧੀ ਜਦੋਂ ਸੀ. ਪੀ. ਸਿਨ੍ਹਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਬੱਚਿਆਂ ਦੇ ਵ੍ਹੀਕਲਾਂ ਦੇ ਚਲਾਨ ਕੱਟਣ ਦੇ ਹੁਕਮ ਦਿੱਤੇ, ਕਿਉਂਕਿ ਅੰਡਰਏਜ ਬੱਚੇ ਕਾਫੀ ਤੇਜ਼ ਵਾਹਨਾਂ ਨੂੰ ਚਲਾਉਂਦੇ ਹਨ ਅਤੇ ਬਾਅਦ 'ਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਸਪੈਸ਼ਲ ਮੁਹਿੰਮ ਚੱਲ ਰਹੀ ਹੈ, ਕਿਉਂਕਿ ਬੱਚੇ ਬਿਨਾਂ ਲਾਇਸੈਂਸ ਤੋਂ ਗੱਡੀਆਂ ਚਲਾ ਰਹੇ ਹਨ। ਜਿਸ ਕਾਰਨ ਦਿੱਕਤਾਂ ਆ ਰਹੀਆਂ ਹਨ। ਬਾਕੀ ਗੱਲ ਰਹੀ ਬੱਚਿਆਂ ਨੂੰ ਡਰਾਉਣ-ਧਮਕਾਉਣ ਦੀ, ਤਾਂ ਉਸ ਦੀ ਜਾਂਚ ਵੀ ਕੀਤੀ ਜਾਵੇਗੀ।


Related News