ਪੁਲਸ ਨੇ ਸ਼ੱਕ ਦੇ ਆਧਾਰ ''ਤੇ ਕਾਬੂ ਕੀਤੀਆਂ ਸਕੀਆਂ ਭੈਣਾਂ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

Sunday, Jul 30, 2017 - 07:40 PM (IST)

ਪੁਲਸ ਨੇ ਸ਼ੱਕ ਦੇ ਆਧਾਰ ''ਤੇ ਕਾਬੂ ਕੀਤੀਆਂ ਸਕੀਆਂ ਭੈਣਾਂ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਰਾਮਾਂ ਮੰਡੀ (ਪਰਮਜੀਤ) : ਰਾਮਾਂ ਮੰਡੀ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਏ.ਐਸ.ਆਈ ਗੁਰਦੇਵ ਸਿੰਘ ਨੇ ਸਮੇਤ ਪੁਲਸ ਪਾਰਟੀ 2 ਸਕੀਆਂ ਭੈਣਾਂ ਨੂੰ ਡੋਡੇ-ਪੋਸਟ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਰਾਮਾ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਕਾਬੂ ਕੀਤੀਆਂ ਲੜਕੀਆਂ ਪੈਦਲ ਪਲਾਸਟਿਕ ਦਾ ਥੈਲਾ ਚੁੱਕ ਕੇ ਰਿਫਾਇਨਰੀ ਵਿਖੇ ਡਰਾਇਵਰਾਂ ਨੂੰ ਡੋਡੇ ਪੋਸਤ ਵੇਚਣ ਲਈ ਜਾ ਰਹੀਆਂ ਸਨ, ਜਦੋਂ ਰਾਮਸਰਾ ਸੂਏ ਦੇ ਨਜ਼ਦੀਕ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 8 ਕਿਲੋ ਡੋਡੇ-ਪੋਸਟ ਬਰਾਮਦ ਹੋਏ। ਉਕਤ ਲੜਕੀਆਂ ਦੀ ਪਛਾਣ ਅਮਨ ਪੁੱਤਰੀ ਜੀਤ ਸਿੰਘ, ਰੇਖਾ ਪੁੱਤਰੀ ਜੀਤ ਸਿੰਘ ਵਾਸੀ ਪਿੰਡ ਪਾਪੜੀ ਜ਼ਿਲਾ ਭਰਤਪੁਰ ਰਾਜਸਥਾਨ ਵਜੋਂ ਹੋਈ ਹੈ।
ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਲੜਕੀਆਂ ਰਾਜਸਥਾਨ ਤੋਂ ਰਾਮਾਂ ਮੰਡੀ ਇਲਾਕੇ ਵਿਚ ਪਹਿਲਾਂ ਨਰਮਾਂ ਚੁਗਣ ਆਉਂਦੀਆਂ ਸਨ, ਪਿੰਡਾਂ ਵਿਚ ਭੁੱਕੀ ਮੰਗ ਹੋਣ ਕਾਰਨ ਉਕਤ ਲੜਕੀਆਂ ਪੈਸੇ ਦੇ ਲਾਲਚ ਵਿਚ ਆ ਕੇ ਰਾਜਸਥਾਨ ਤੋਂ ਡੋਡੇ ਪੋਸਤ ਲਿਆ ਕੇ ਪਿੰਡਾਂ ਵਿਚ ਵੇਚਣ ਦਾ ਕੰਮ ਕਰਨ ਲੱਗ ਪਈਆਂ। ਥਾਂਣਾ ਮੁਖੀ ਸੁਖਜੀਤ ਸਿੰਘ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੀ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਏ.ਐਸ.ਆਈ ਗੁਰਦੇਵ ਸਿੰਘ ਨੇ ਉਕਤ ਲੜਕੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News