ਜਲਾਲਾਬਾਦ ਦੇ ਪਿੰਡ ''ਚ ਪੁਲਸ ਦੀ ਰੇਡ, ਨਸ਼ਾ ਸਮੱਗਰੀ ਬਰਾਮਦ
Wednesday, Jan 17, 2018 - 12:02 PM (IST)

ਜਲਾਲਾਬਾਦ (ਸੇਤੀਆ) : ਜ਼ਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨਬਲੀ ਰਾਮ ਪਾਟਿਲ ਦੀ ਅਗਵਾਈ ਹੇਠ ਬੁੱਧਵਾਰ ਸਵੇਰੇ ਪਿੰਡ ਸੁਖੇਰਾ ਬੋਦਲਾ 'ਚ ਭਾਰੀ ਪੁਲਸ ਬਲ ਨਾਲ ਰੇਡ ਕੀਤੀ ਗਈ। ਇਸ ਰੇਡ ਦੌਰਾਨ ਪਿੰਡ 'ਚ ਸ਼ੱਕੀ ਘਰਾਂ ਵਿਚ ਛਾਪੇਮਾਰੀ ਕਰਕੇ ਹਜ਼ਾਰਾਂ ਲੀਟਰ ਲਾਹਣ ਅਤੇ ਨਸ਼ਾ ਸਮੱਗਰੀ ਬਰਾਮਦ ਕੀਤੀ ਗਈ ਅਤੇ ਨਾਲ ਹੀ ਕਈ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ।
ਇਥੇ ਦੱਸਣਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਪਿੰਡ ਮਹਾਲਮ, ਕਾਠਗੜ੍ਹ ਅਤੇ ਸੁਖੇਰਾ ਬੋਦਲਾ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਕਾਫੀ ਚਰਚਾ ਵਿਚ ਹਨ ਅਤੇ ਇਥੇ ਨਸ਼ੇ ਦੀ ਸਪਲਾਈ ਆਮ ਹੋ ਚੁੱਕੀ ਹੈ। ਜਿਸਦੇ ਖਿਲਾਫ ਮੁਹਿੰਮ ਦਾ ਆਗਾਜ਼ ਕਰਦੇ ਹੋਏ ਜ਼ਿਲਾ ਪੁਲਸ ਕਪਤਾਨ ਵਲੋਂ ਪਿੰਡ ਸੁਖੇਰਾ ਬੋਦਲਾ ਵਿਖੇ ਛਾਪੇਮਾਰੀ ਕੀਤੀ ਗਈ।