ਫਿਰ ਸੇਰ ਨੂੰ ਟੱਕਰਿਆ ਸਵਾ ਸੇਰ, ਪੁਲਸ ਨੇ ਕੱਟਿਆ ਚਲਾਣ, ਬਿਜਲੀ ਮਹਿਕਮੇ ਨੇ ਕੱਟ ''ਤਾ ਥਾਣੇ ਦਾ ਮੀਟਰ

Wednesday, Jul 29, 2020 - 06:33 PM (IST)

ਬੋਹਾ (ਬਾਂਸਲ) : ਮਾਸਕ ਨਾ ਪਾਉਣ ਦਾ ਚਲਾਣ ਕੱਟਣ ਕਾਰਨ ਬਿਜਲੀ ਮੁਲਾਜ਼ਮਾਂ ਤੇ ਪੁਲਸ ਵਿਚਕਾਰ ਹੋਏ ਤਕਰਾਰ ਤੋਂ ਬਾਅਦ ਬੋਹਾ ਥਾਣੇ ਦਾ ਬਿਜਲੀ ਮੀਟਰ ਇਹ ਕਹਿ ਕੇ ਕੱਟ ਦਿੱਤਾ ਕਿ ਥਾਣੇ ਵੱਲ ਬਿਜਲੀ ਬਿਲ ਦੇ 5 ਲੱਖ 59 ਹਜ਼ਾਰ ਰੁਪਏ ਬਕਾਇਆ ਹਨ। ਇਸ ਸਮੇਂ ਬਿਜਲੀ ਕਰਮਚਾਰੀਆਂ ਨੇ ਇੰਪਲਾਈਜ ਫੈਡਰੇਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਹੇਠ ਸਬ ਡਵੀਜਨ ਬੋਹਾ ਦੇ ਦਫ਼ਤਰ ਅੱਗੇ ਧਰਨਾ ਵੀ ਲਾਇਆ ।

ਇਹ ਵੀ ਪੜ੍ਹੋ : ਇਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਦਿਓਰ-ਭਰਜਾਈ ਦੀ ਕਰਤੂਤ ਸੁਣ ਨਹੀਂ ਹੋਵੇਗਾ ਯਕੀਨ

ਦੁਪਹਿਰ ਸਮੇਂ ਬਿਜਲੀ ਮੁਲਾਜ਼ਮ ਥਾਣੇ ਦਾ ਮੀਟਰ ਕੱਟਣ ਆਏ ਪਰ ਥਾਣਾ ਐੱਸ. ਐੱਚ. ਓ. ਦੀ ਗੈਰ ਮੌਜੂਦਗੀ ਵਿਚ ਥਾਣੇ ਦੇ ਮੁਨਸ਼ੀ ਦੀ ਅਪੀਲ 'ਤੇ ਬਿਨਾਂ ਕੁਨੈਕਸ਼ਨ ਕੱਟੇ ਮੁੜ ਗਏ ਪਰ ਸ਼ਾਮ ਤੱਕ ਗੱਲ ਕਿਸੇ ਨਤੀਜੇ 'ਤੇ ਨਾ ਪਹੁੰਚਣ ਕਾਰਨ ਉਨ੍ਹਾਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਥਾਨਕ ਬੱਸ ਸਟੈਂਡ ਕੋਲ ਲਾਏ ਪੁਲਸ ਨਾਕੇ ਦੌਰਾਨ ਪੁਲਸ ਮੁਲਾਜ਼ਮਾਂ ਨੇ ਬੋਹਾ ਦਫ਼ਤਰ ਦੇ ਬਿਜਲੀ ਕਰਮਚਾਰੀਆਂ ਨੂੰ ਜਾਣ ਬੁੱਝ ਕੇ ਰੋਕਿਆ ਅਤੇ ਸਾਡੇ ਮੁਲਾਜ਼ਮਾਂ ਨੂੰ ਭੱਦੀ ਸ਼ਬਦਾਵਲੀ ਬੋਲ ਕੇ ਕਾਫ਼ਫੀ ਤੰਗ ਪ੍ਰੇਸ਼ਾਨ ਕੀਤਾ। ਉਨ੍ਹਾ ਕਿਹਾ ਕਿ ਪੁਲਸ ਦੇ ਮੁਲਾਜ਼ਮਾਂ ਨੇ ਬਿਜਲੀ ਮੁਲਾਜ਼ਮਾਂ 'ਤੇ ਉਨ੍ਹਾਂ ਦੀਆਂ ਵਰਦੀਆਂ ਪਾੜਨ ਵਰਗੇ ਝੂਠੇ ਇਲਜ਼ਾਮ ਲਾਏ ਹਨ । ਬਿਜਲੀ ਕਾਮਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਪਣੀ ਡਿਊਟੀ ਦੌਰਾਨ ਕਥਿਤ ਤੌਰ 'ਤੇ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ । ਮੁਲਾਜ਼ਮਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਮਸਲਾ ਨਾ ਹੱਲ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਜਨਮ ਦਿਨ ਤੋਂ ਇਕ ਦਿਨ ਪਹਿਲਾਂ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ 

ਇਸ ਸਬੰਧੀ ਜਦੋਂ ਥਾਣਾ ਬੋਹਾ ਦੇ ਐੱਸ.ਐੱਚ.ਓ. ਇੰਸਪੈਕਟਰ ਸੰਦੀਪ ਭਾਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਕੇ 'ਤੇ ਕਿਸੇ ਵੀ ਵਾਹਣ ਨੂੰ ਰੋਕਣਾ ਤੇ ਪੁੱਛ-ਗਿੱਛ ਕਰਨੀ ਪੁਲਸ ਦੀ ਅਹਿਮ ਜ਼ਿੰਮੇਵਾਰੀ ਹੈ ਤੇ ਕਿਸੇ ਵੀ ਪੁਲਸ ਮੁਲਾਜ਼ਮ ਨੇ ਬਿਜਲੀ ਮੁਲਾਜ਼ਮਾਂ ਨਾਲ ਦੁਰ ਵਿਵਹਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਕਾਮਿਆਂ ਨਾਲ ਗੱਲਬਾਤ ਨਾਲ ਮਾਮਲਾ ਸੁਲਝਾ ਲਿਆ ਜਾਵੇਗਾ । ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਡੀ.ਐੱਸ.ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਕਿਸੇ ਵੀ ਬਿਜਲੀ ਮੁਲਾਜ਼ਮ ਦਾ ਪੁਲਸ ਮੁਲਾਜ਼ਮ ਨਾਲ ਕੋਈ ਤਕਰਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਮਲਾ ਸੁਲਝਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮਜੀਠਾ 'ਚ ਸਨਸਨੀਖੇਜ਼ ਵਾਰਦਾਤ, ਮੰਦਰ 'ਚ ਵੜ ਕੇ ਪਤਨੀ ਦੇ ਸਾਹਮਣੇ ਪੁਜਾਰੀ ਦਾ ਕਤਲ (ਤਸਵੀਰਾਂ)


Gurminder Singh

Content Editor

Related News