ਜੂਆ ਖੇਡਦੇ 6 ਵਿਅਕਤੀ ਗ੍ਰਿਫਤਾਰ
Sunday, Dec 24, 2017 - 11:41 AM (IST)
ਅੰਮ੍ਰਿਤਸਰ (ਸੰਜੀਵ) - ਸੀ. ਆਈ. ਏ. ਸਟਾਫ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਜੂਆ ਖੇਡ ਰਹੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀਆਂ ਦੀ ਪਹਿਚਾਣ 'ਚ ਗੁਰਚਰਨ ਸਿੰਘ, ਮਨਦੀਪ ਸਿੰਘ, ਆਸ਼ੀਸ਼ ਕੁਮਾਰ, ਵਿਸ਼ਾਲ ਅਰੋੜਾ, ਅਮਨਦੀਪ ਸਿੰਘ ਤੇ ਰੋਸ਼ਨ ਖੰਨਾ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ 60650 ਰੁਪਏ ਦੀ ਨਕਦੀ ਤੇ 52 ਪੱਤੇ ਤਾਸ਼ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮਾਂ ਵਿਰੁੱਧ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
