ਮਜੀਠਾ ਪੁਲਸ ਵਲੋਂ ਪਿਸਤੌਲ ਅਤੇ ਕਾਰਤੂਸਾਂ ਸਣੇ ਤਿੰਨ ਨੌਜਵਾਨ ਗ੍ਰਿਫਤਾਰ

Monday, Feb 10, 2020 - 05:36 PM (IST)

ਮਜੀਠਾ ਪੁਲਸ ਵਲੋਂ ਪਿਸਤੌਲ ਅਤੇ ਕਾਰਤੂਸਾਂ ਸਣੇ ਤਿੰਨ ਨੌਜਵਾਨ ਗ੍ਰਿਫਤਾਰ

ਮਜੀਠਾ (ਸਰਬਜੀਤ ਵਡਾਲਾ) : ਪੁਲਸ ਥਾਣਾ ਮਜੀਠਾ ਦੀ ਪੁਲਸ ਵਲੋਂ ਨਜਾਇਜ਼ 315 ਬੋਰ ਪਿਸਤੋਲ ਤੇ 20 ਦੇ ਕਰੀਬ ਜਿੰਦਾ ਕਾਰਤੂਸ ਤੇ ਇਕ ਵਰਨਾ ਗੱਡੀ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐੱਸ. ਆਈ. ਜੰਗ ਬਹਾਦਰ, ਏ. ਐੱਸ. ਆਈ. ਮੁਖਤਿਆਰ ਸਿੰਘ, ਏ. ਐੱਸ. ਆਈ ਸੁਖਵੰਤ ਸਿੰਘ, ਸਰਬਜੀਤ ਸਿੰਘ, ਭਗਵਾਨ ਸਿੰਘ ਤੇ ਚਰਨਜੀਤ ਸਿੰਘ ਆਦਿ ਪੁਲਸ ਪਾਰਟੀ ਵਲੋਂ ਸੋਹੀਆਂ ਰੋਡ 'ਤੇ ਲਗਾਏ ਗਏ ਨਾਕੇ ਦੌਰਾਨ ਇਕ ਸ਼ੱਕੀ ਗੱਡੀ ਵਰਨਾ ਗੱਡੀ ਨੰਬਰ ਪੀ. ਬੀ. 35 ਐਨ 1351 ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਗੱਡੀ ਦੇ ਡੈਸ਼ ਬੋਰਡ ਵਿਚੋਂ ਇਕ 315 ਬੋਰ ਦੇਸੀ ਪਿਸਤੌਲ ਅਤੇ 20 ਜਿੰਦਾ ਕਾਰਤੂਸ ਬਰਾਮਦ ਹੋਏ। 

ਉਕਤ ਨੌਜਵਾਨਾਂ ਦੀ ਪਛਾਣ ਵਿਜੇ ਮਸੀਹ ਪੁੱਤਰ ਸਾਦਕ ਮਸੀਹ ਵਾਸੀ ਹਕੀਮਪੁਰਾ ਕਲਾਨੌਰ ਜ਼ਿਲਾ ਗੁਰਦਾਸਪੁਰ, ਬੰਟੀ ਪੁੱਤਰ ਸਤਨਾਮ ਮਸੀਹ ਵਾਸੀ ਮਸਾਣੀਆਂ ਥਾਣਾ ਕਾਦੀਆਂ ਜ਼ਿਲਾ ਗੁਰਦਾਸਪੁਰ, ਵਿਲੀਅਮ ਮਸੀਹ ਪੁੱਤਰ ਸੈਮੀ ਮਸੀਹ ਵਾਸੀ ਫਤਿਹਗੜ੍ਹ ਚੂੜੀਆਂ ਜ਼ਿਲਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲਸ ਨੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਕਰਦਿਆਂ ਮਜੀਠਾ ਥਾਣਾ ਵਿਖੇ ਮੁਕੱਦਮਾਂ ਨੰਬਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।      


author

Gurminder Singh

Content Editor

Related News