ਮੋਗਾ ’ਚ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਥਾਣੇ ਦੀ ਕੰਧ ਪਾੜ ਕੇ ਚਾਰ ਮੁਲਜ਼ਮ ਫਰਾਰ
Wednesday, Aug 11, 2021 - 06:38 PM (IST)
ਮੋਗਾ (ਆਜ਼ਾਦ) : ਬੀਤੀ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਥਾਣਾ ਸਦਰ ਦੀ ਹਵਾਲਾਤ ਵਿਚ ਬੰਦ ਚਾਰ ਹਵਾਲਾਤੀ ਕੰਧ ’ਚ ਪਾੜ ਲਾ ਕੇ ਫਰਾਰ ਹੋਣ ਵਿਚ ਸਫ਼ਲ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਨੂੰ ਮੋਟਰਸਾਈਕਲ ਚੋਰੀ ਦੇ ਮਾਮਲਿਆਂ ’ਚ ਗ੍ਰਿਫ਼ਤਾਰ ਕਰਕੇ ਥਾਣੇ ਵਿਚ ਬੰਦ ਕੀਤਾ ਗਿਆ ਸੀ ਜਦਕਿ ਇਕ ਮੁਲਜ਼ਮ ਕਿਸੇ ਮਾਮਲੇ ’ਚ ਭਗੌੜਾ ਸੀ। ਮੁਲਜ਼ਮਾਂ ਨੇ ਥਾਣੇ ਦੀ ਕੰਧ ’ਚ ਪਾੜ ਲਾਇਆ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ
ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਸਿਟੀ ਜਸ਼ਨਦੀਪ ਸਿੰਘ ਗਿੱਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਆਸ-ਪਾਸ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ ਹਵਾਲਾਤ ਵਿਚੋਂ ਪਾੜ ਲਾ ਕੇ ਫ਼ਰਾਰ ਹੋਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ। ਪੁਲਸ ਟੀਮਾਂ ਵਲੋਂ ਇਲਾਕਿਆਂ ਵਿਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗੇਲੀ ਜਾ ਰਹੀ ਹੈ ਤਾਂ ਜੋਂ ਹਵਾਲਾਤ ਵਿਚੋਂ ਭੱਜੇ ਮੁਲਜ਼ਮਾਂ ਦਾ ਕੋਈ ਸੁਰਾਗ ਮਿਲ ਸਕੇ। ਉਧਰ ਇਸ ਮਾਮਲੇ ਵਿਚ ਪੁਲਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ : ਨੂਰਮਹਿਲ ਕਤਲ ਕਾਂਡ ਦਾ ਸੱਚ ਆਇਆ ਸਾਹਮਣੇ, ਇਸ ਲਈ ਪਹਿਲਾਂ ਸੱਸ, ਫਿਰ ਪਤਨੀ ਤੇ ਫਿਰ ਨੌਜਵਾਨ ਨੂੰ ਮਾਰੀ ਗੋਲ਼ੀ
ਨੋਟ - ਕੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ?