ਪੁਲਸ ਨੇ ਗਾਇਬ ਨਾਬਾਲਗ ਭੈਣਾਂ ਨੂੰ ਲੱਭ ਕੇ ਕੀਤਾ ਪਰਿਵਾਰ ਹਵਾਲੇ

Monday, Jun 11, 2018 - 01:09 PM (IST)

ਪੁਲਸ ਨੇ ਗਾਇਬ ਨਾਬਾਲਗ ਭੈਣਾਂ ਨੂੰ ਲੱਭ ਕੇ ਕੀਤਾ ਪਰਿਵਾਰ ਹਵਾਲੇ

ਬਨੂੜ (ਗੁਰਪਾਲ)-ਥਾਣਾ ਬਨੂੜ ਦੀ ਪੁਲਸ ਨੇ 20 ਮਈ ਦੀ ਰਾਤ ਨੂੰ ਵਾਰਡ ਨੰਬਰ 2 ਦੀਆਂ ਦੋ ਸਕੀਆਂ ਨਾਬਾਲਗ ਗਾਇਬ ਹੋਈਆਂ ਭੈਣਾਂ ਨੂੰ ਲੱਭ ਕੇ ਉਸ ਦੇ ਪਰਿਵਾਰ ਨੂੰ ਸੌਂਪਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਬਨੂੜ ਦੇ ਵਾਰਡ ਨੰ. 2 ਦੇ ਵਸਨੀਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀਆਂ ਦੋ ਨਾਬਾਲਗ ਲੜਕੀਆਂ 20 ਮਈ ਦੀ ਰਾਤ ਨੂੰ ਅਚਾਨਕ ਘਰੋਂ ਗਾਇਬ ਹੋ ਗਈਆਂ। ਲੜਕੀਆਂ ਦੇ ਪਿਤਾ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਮੁਖੀ ਨੇ ਏ. ਐੈੱਸ. ਆਈ. ਰਾਕੇਸ਼ ਕੁਮਾਰ ਨੂੰ ਇਹ ਮਾਮਲਾ ਹੱਲ ਕਰਨ ਬਾਰੇ ਕਿਹਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਤਾ ਲੱਗਾ ਕਿ ਇਹ ਦੋਵੇਂ ਨਾਬਾਲਗ ਸਕੀਆਂ ਭੈਣਾਂ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਮੌਜੂਦ ਹਨ। ਪੁਲਸ ਪਾਰਟੀ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਦੋਵੇਂ ਨਾਬਾਲਗ ਲੜਕੀਆਂ ਨੂੰ ਅਦਾਲਤ ਅਤੇ ਬਾਲ ਸੁਰੱਖਿਆ ਵਿਭਾਗ ਕੋਲ ਬਿਆਨ ਦਰਜ ਕਰਵਾਉਣ ਉਪਰੰਤ ਮਾਪਿਆਂ ਦੇ ਹਵਾਲੇ ਕਰ ਦਿੱਤਾ।


Related News