ਪਟਿਆਲਾ ਪੁਲਸ ਵੱਲੋਂ ਅੰਤਰਰਾਜੀ ਚੋਰ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ

Monday, Jan 18, 2021 - 05:43 PM (IST)

ਪਟਿਆਲਾ (ਬਲਜਿੰਦਰ) : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਦੋ ਮੈਂਬਰਾਂ ਸਿਕੰਦਰ ਸਿੰਘ ਉਰਫ ਸਿੰਮੀ ਪੁੱਤਰ ਬਨਾਰਸੀ ਅਤੇ ਸੂਰਜ ਪੁੱਤਰ ਦੋਨਾ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਤੋਂ 6 ਲੱਖ 70 ਹਜ਼ਾਰ ਰੁਪਏ ਦੀ ਕੀਮਤ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਐੱਸ. ਪੀ. ਡੀ. ਹਰਮੀਤ ਸਿੰਘ ਹੁੰਦਲ, ਡੀ.ਐੱਸ.ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸ. ਰਾਹੁਲ ਕੌਸ਼ਲ ਵਾਲੀ ਪੁਲਸ ਪਾਰਟੀ ਨੇ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਨਦੀ ਸਨੋਰ ਪਟਿਆਲਾ ਰੋਡ ਤੋਂ ਗ੍ਰਿਫ਼ਤਾਰ ਕਰਕੇ, ਚੋਰੀ ਦੀ ਵਾਰਦਾਤ ਵਿਚ ਵਰਤਿਆ ਬਿਨਾਂ ਨੰਬਰੀ ਪਲਸਰ ਮੋਟਰਸਾਇਕਲ ਰੰਗ ਕਾਲਾ ਅਤੇ ਸੋਨਾ ਜੇਬਰਾਤ ਵਜਨੀ 12 ਤੋਲੇ ਅਤੇ ਚਾਂਦੀ ਦੇ ਗਹਿਣੇ ਕੁਲ ਵਜਨੀ 62 ਗ੍ਰਾਮ 880 ਮਿਲੀਗ੍ਰਾਮ ਗ੍ਰਾਮ ਬਰਾਮਦ ਹੋਏ ਹਨ। ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਕਰੀਬ 6 ਲੱਖ 70 ਹਜ਼ਰ ਰੁਪਏ ਬਣਦੀ ਹੈ।

ਦੁੱਗਲ ਨੇ ਦੱਸਿਆ ਕਿ ਮਹਿੰਦਰ ਪਾਲ (ਉਮਰ ਕਰੀਬ 55 ਸਾਲ) ਪੁੱਤਰ ਬਰਤਪਾਲ ਵਾਸੀ ਨੇੜੇ ਰੂਪ ਰਾਏ ਹਸਪਤਾਲ ਸਨੋਰ ਥਾਣਾ ਸਨੋਰ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ ਜੋ 11 ਦਸੰਬਰ 2020 ਨੂੰ ਕਿਸੇ ਘਰੇਲੂ ਕੰਮ ਸਬੰਧੀ ਆਪਣੇ ਪਰਿਵਾਰ ਸਮੇਤ ਅੰਬਾਲਾ ਸ਼ਹਿਰ ਵਿਖੇ ਗਿਆ ਸੀ ਜਦੋਂ ਸ਼ਾਮ ਨੂੰ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਪਈ ਅਲਮਾਰੀ ਦੇ ਤਾਲੇ ਤੋੜਕੇ ਵਿਚੋਂ ਸੋਨਾ ਅਤੇ ਚਾਂਦੀ ਦੇ ਗਹਿਣੇ ਅਤੇ ਪੈਸੇ ਚੋਰੀ ਹੋਏ ਪਾਏ ਗਏ ਸੀ, ਜਿਸ ਸਬੰਧੀ ਥਾਣਾ ਸਨੋਰ ਵਿਖੇ ਕੇਸ ਦਰਜ ਕੀਤਾ ਗਿਆ। ਐੱਸ.ਐੱਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਅਣ-ਟਰੇਸ ਕੇਸ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ ਸੀ.ਆਈ.ਏ.ਸਟਾਫ ਪਟਿਆਲਾ ਦੀ ਪੁਲਸ ਪਾਰਟੀ ਨੇ ਵੱਡੀ ਨਦੀ ਸਨੋਰ-ਪਟਿਆਲਾ ਰੋਡ 'ਤੇ ਨਾਕਾਬੰਦੀ ਦੌਰਾਨ ਸਿਕੰਦਰ ਉਰਫ ਸਿੰਮੀ ਪੁੱਤਰ ਬਨਾਰਸੀ ਅਤੇ ਸੂਰਜ ਪੁੱਤਰ ਦੋਨਾ ਰਾਮ ਵਾਸੀਆਨਢੇਹਾ ਕਲੋਨੀ, ਨੇੜੇ ਸੁਭਾਸ਼ ਪਾਰਕ ਅੰਬਾਲਾ ਕੈਂਟ ਥਾਣਾ ਸਿਟੀ ਅੰਬਾਲਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ।

ਐਸ.ਐਸ.ਪੀ ਦੁਗਲ ਨੇ ਦੱਸਿਆ ਕਿ ਸਿਕੰਦਰ ਉਰਫ ਸਿੰਮੀ ਅਤੇ ਸੂਰਜ ਖ਼ਿਲਾਫ਼ ਪਹਿਲਾਂ ਵੀ ਜ਼ਿਲ੍ਹਾ ਅੰਬਾਲਾ (ਹਰਿਆਣਾ) ਦੇ ਵੱਖ ਥਾਣਿਾਂ ਵਿਚ ਵੱਖ-ਵੱਖ ਜ਼ਰਮਾ ਤਹਿਤ ਕੇਸ ਦਰਜ ਹਨ ਅਤੇ ਉਹ ਗ੍ਰਿਫ਼ਤਾਰ ਹੋ ਕੇ ਜੇਲ ਵੀ ਜਾ ਚੁੱਕੇ ਹਨ ਅਤੇ ਕਈ ਕੇਸਾਂ ਵਿਚ ਸਜ਼ ਵੀ ਕੱਟ ਚੁੱਕੇ ਹਨ। ਸਿਕੰਦਰ ਉਰਫ ਸਿੰਮੀ ਖ਼ਿਲਾਫ਼ 21 ਮੁਕੱਦਮੇ ਦਰਜ ਹਨ ਅਤੇ ਸੂਰਜ ਖ਼ਿਲਾਫ਼ 18 ਮੁਕੱਦਮੇ ਦਰਜ ਹਨ। ਸਿਕੰਦਰ ਜੋ ਕਿ ਕਤਲ ਕੇਸ ਵਿਚ 9 ਦਸੰਬਰ 2020 ਨੂੰ ਜਮਾਨਤ ਪਰ ਬਾਹਰ ਆਇਆ ਹੈ ਅਤੇ ਸੂਰਜ ਐੱਨ.ਡੀ.ਪੀ.ਐਸ.ਐਕਟ ਦੇ ਕੇਸ ਵਿਚੋਂ ਜ਼ਮਾਨਤ ਪਰ ਬਾਹਰ ਆਇਆ ਹੈ । ਦੋਸ਼ੀਆਨ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਸੂਰਜ ਦੇ ਮਾਤਾ-ਪਿਤਾ ਜ਼ੋ ਕਿ ਸਫਾਬਾਦੀ ਗੇਟ ਪਟਿਆਲਾ ਵਿਖੇ ਰਹਿੰਦੇ ਹਨ , ਮਿਤੀ 11/12/2020 ਨੂੰ ਸਿਕੰਦਰ ਉਰਫ ਸਿੰਮੀ ਅਤੇ ਸੂਰਜ ਦੋਨੋਂ ਜਣੇ ਮੋਟਰਸਾਇਕਲ ਪਲਸਰ ਰੰਗ ਕਾਲਾ ਪਰ ਸਵਾਰ ਹੋ ਕੇ ਪਟਿਆਲਾ ਵਿਖੇ ਸੂਰਜ ਦੇ ਮਾਤਾ-ਪਿਤਾ ਨੂੰ ਮਿਲਣ ਲਈ ਆਏ ਸੀ ਅਤੇ ਆਉਂਦੇ ਸਮੇਂ ਚੋਰੀ ਕਰਨ ਦੀ ਨੀਅਤ ਨਾਲ ਤਾਲੇ ਤੋੜਣ ਵਾਲੀ ਲੋਹੇ ਦੀ ਰਾੜ ਵੀ ਨਾਲ ਲੈ ਕੇ ਆਏ ਸੀ । ਜਦੋਂ ਇਹ ਦੋਵੇਂ ਜਣੇ ਰੂਪ ਰਾਏ ਹਸਪਤਾਲ ਸਨੋਰ ਪਾਸ ਪੁੱਜੇ ਤਾਂ ਹਸਪਤਾਲ ਦੇ ਨੇੜੇ ਇਕ ਮਕਾਨ ਜਿਸ ਨੂੰ ਬਾਹਰੋਂ ਤਾਲਾ ਲੱਗਾ ਸੀ।ਜਿਨ੍ਹਾਂ ਨੇ ਆਸ ਪਾਸ ਦੇ ਮਕਾਨਾਂ ਦੀ ਰੈਕੀ ਕਰਕੇ ਉਸ ਮਕਾਨ ਦਾ ਤਾਲਾ ਤੋੜਕੇ ਘਰ ਵਿਚ ਦਾਖਲ ਹੋ ਕੇ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਸੀ।


Gurminder Singh

Content Editor

Related News