ਕਹੀ ਨਾਲ ਸਿਰ ''ਤੇ ਵਾਰ ਕਰ ਕੇ ਕੀਤਾ ਜ਼ਖਮੀ, ਮਾਮਲਾ ਦਰਜ

Sunday, Jun 25, 2017 - 12:06 PM (IST)

ਕਹੀ ਨਾਲ ਸਿਰ ''ਤੇ ਵਾਰ ਕਰ ਕੇ ਕੀਤਾ ਜ਼ਖਮੀ, ਮਾਮਲਾ ਦਰਜ

ਤਰਨਤਾਰਨ (ਰਾਜੂ) : ਥਾਣਾ ਸਦਰ ਪੱਟੀ ਦੀ ਪੁਲਸ ਨੇ ਕਹੀ ਨਾਲ ਸਿਰ 'ਤੇ ਵਾਰ ਕਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਰਵਨ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਭੰਗਾਲਾ ਨੇ ਦੱਸਿਆ ਕਿ ਉਸ ਦੇ ਭਰਾ ਸਲਵਿੰਦਰ ਸਿੰਘ ਉਰਫ ਛਿੰਦੂ ਅਤੇ ਅਮਰੀਕ ਸਿੰਘ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ। 22 ਜੂਨ ਨੂੰ ਰਾਤ ਵੇਲੇ ਸਲਵਿੰਦਰ ਸਿੰਘ ਹੱਥ ਵਿਚ ਕਹੀ ਫੜ ਕੇ ਅਮਰੀਕ ਸਿੰਘ ਦੇ ਘਰ ਨੂੰ ਜਾਂਦਾ ਦਿਖਾਈ ਦਿੱਤਾ ਅਤੇ ਅਮਰੀਕ ਸਿੰਘ ਦੇ ਘਰ ਜਾਂਦਿਆਂ ਹੀ ਸੁੱਤੇ ਪਏ ਦੇ ਮਾਰ ਦੇਣ ਦੀ ਨੀਅਤ ਨਾਲ ਕਹੀ ਦੇ ਸਿੱਧੇ ਵਾਰ ਉਸ ਦੇ ਸਿਰ 'ਤੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਅਮਰੀਕ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਗੁਰਵੇਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।


Related News