ਲੜਕੀ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ''ਚ ਦੋ ਭਰਾਂ ਨਾਮਜ਼ਦ

Friday, Aug 25, 2017 - 03:27 PM (IST)

ਲੜਕੀ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ''ਚ ਦੋ ਭਰਾਂ ਨਾਮਜ਼ਦ

ਮੋਗਾ (ਆਜ਼ਾਦ) - ਥਾਣਾ ਸਮਾਲਸਰ ਪੁਲਸ ਨੇ ਇਕ ਲੜਕੀ ਨਾਲ ਜਬਰਦਸਤੀ ਜਬਰ-ਜ਼ਨਾਹ ਦੇ ਦੋਸ਼ 'ਚ ਦੋ ਭਰਾਵਾਂ ਤੇ ਮਾਮਲਾ ਦਰਜ ਕੀਤਾ ਹੈ। 
ਸਹਾਇਕ ਥਾਣੇਦਾਰ ਮੰਗਲ ਸਿੰਘ ਅਨੁਸਾਰ ਪੀੜਤ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ 'ਚ ਕਿਹਾ ਕਿ ਉਸਦੀ ਲੜਕੀ ਜੋ ਟਿਊਸ਼ਨ ਪੜਨ ਗਈ ਤਾਂ ਦੋਸ਼ੀ ਕੁਲਵਿੰਦਰ ਸਿੰਘ ਤੇ ਉਸਦਾ ਭਰਾ ਬਲਵਿੰਦਰ ਸਿੰਘ ਉਸਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਕਿੱਧਰੇ ਲੈ ਗਏ, ਜਿੱਥੇ ਦੋਸ਼ੀਆ ਨੇ ਉਸਦੀ ਲੜਕੀ ਨਾਲ ਉਸਦੀ ਮਰਜ਼ੀ ਤੋਂ ਬਗੈਰ ਜਬਰ-ਜਨਾਹ ਕੀਤਾ। ਸਾਨੂੰ ਘਰ ਆ ਕੇ ਲੜਕੀ ਨੇ ਸਾਰੀ ਮਾਮਲੇ ਦੀ ਜਾਣਕਾਰੀ ਦਿਤੀ। ਜਿਸ ਤੇ ਅਸੀਂ ਪੁਲਸ ਨੂੰ ਮਾਮਲੇ ਸਬੰਧੀ ਜਾਣੂ ਕਰਵਾਇਆ। ਸਹਾਇਕ ਥਾਣੇਦਾਰ ਮੰਗਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਦੋਨੋਂ ਕਥਿਤ ਦੋਸ਼ੀਆ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News