4 ਲੱਖ 39 ਹਜ਼ਾਰ 500 ਰੁਪਏ ਦੀ ਜੂਆ ਰਾਸ਼ੀ ਸਮੇਤ 17 ਜਣੇ ਗ੍ਰਿਫ਼ਤਾਰ

Monday, Aug 21, 2017 - 01:07 PM (IST)

4 ਲੱਖ 39 ਹਜ਼ਾਰ 500 ਰੁਪਏ ਦੀ ਜੂਆ ਰਾਸ਼ੀ ਸਮੇਤ 17 ਜਣੇ ਗ੍ਰਿਫ਼ਤਾਰ

ਜਲਾਲਾਬਾਦ (ਟੀਨੂੰ ਮਦਾਨ) : ਥਾਣਾ ਸਿਟੀ ਦੇ ਏ.ਐਸ.ਆਈ ਪਵਨ ਕੁਮਾਰ ਨੇ ਬੀਤੀ ਦੇਰ ਰਾਤ ਨੂੰ ਜ਼ਿਲਾ ਫਾਜ਼ਿਲਕਾ ਪੁਲਸ ਕਪਤਾਨ ਕੇਤਨ ਪਾਟਿਲ ਬਲੀਰਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਡੀ.ਐਸ.ਪੀ ਅਸ਼ੋਕ ਕੁਮਾਰ ਅਤੇ ਥਾਣਾ ਸਿਟੀ ਐਸ.ਐਚ.ਓ ਅਭਿਨਵ ਚੌਹਾਣ ਦੀ ਅਗਵਾਈ ਹੇਠ ਪੰਜਾਬ ਪੁਲਸ ਦੇ ਕਰਮਚਾਰੀਆਂ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਭਾਈ ਸੰਤ ਸਿੰਘ ਗੁਰਦੁਆਰੇ ਦੇ ਨਜ਼ਦੀਕ ਇਕ ਚੁਬਾਰੇ 'ਚ ਜੂਆ ਖੇਡਦੇ ਕੁੱਲ 17 ਵਿਅਕਤੀਆਂ ਨੂੰ ਵੱਡੀ ਰਾਸ਼ੀ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏ.ਐਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੀਤੀ ਦੇਰ ਰਾਤ ਕਰੀਬ 12 ਵਜੇ ਮੁਖਬਰ ਵੱਲੋਂ ਦਿੱਤੀ ਗਈ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਸ਼ਹਿਰ ਦੇ ਗੁਰਦੁਆਰਾ ਭਾਈ ਸੰਤ ਸਿੰਘ ਦੇ ਨਜ਼ਦੀਕ ਇਕ ਚੁਬਾਰੇ 'ਤੇ ਜੂਆ ਖੇਡ ਰਹੇ ਕੁੱਲ 17 ਵਿਅਕਤੀਆਂ ਨੂੰ ਜੂਏ ਦੀ 4 ਲੱਖ 39 ਹਜ਼ਾਰ 500 ਰੁਪਏ ਦੇ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਨਜ਼ਦੀਕ ਗੁਰਦੁਆਰਾ ਭਾਈ ਸੰਤ ਸਿੰਘ, ਸੰਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ, ਦੀਪਕ ਕੁਮਾਰ ਪੁੱਤਰ ਵਿਜੈ ਕੁਮਾਰ, ਕੁਲਵਿੰਦਰ ਲਾਲ ਪੁੱਤਰ ਜਗਦੀਸ਼ ਲਾਲ, ਅਮਿਤ ਕੁਮਾਰ ਪੁੱਤਰ ਰਾਜ ਕੁਮਾਰ, ਵਿਪਨ ਕੁਮਾਰ ਪੁੱਤਰ ਬਲਵੀਰ ਚੰਦ ਸਾਰੇ ਵਾਸੀ ਜਲਾਲਾਬਾਦ, ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਅਸ਼ੋਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਮੁਕੇਸ਼ ਕੁਮਾਰ ਪੁੱਤਰ ਤੀਰਥ ਰਾਮ, ਰਾਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਸੁਜਾਨ ਸਿੰਘ ਪੁੱਤਰ ਮਹਿੰਦਰ ਸਿੰਘ, ਸੋਹਣ ਲਾਲ ਪੁੱਤਰ ਦੇਸ ਰਾਜ, ਜਸਵੀਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਸਾਰੇ ਵਾਸੀ ਸ਼੍ਰੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਪੁੱਤਰ ਰਤਨ ਲਾਲ, ਸ਼ੁਸ਼ੀਲ ਕੁਮਾਰ ਪੁੱਤਰ ਰੋਸ਼ਨ ਲਾਲ, ਗੁਲਸ਼ਨ ਕੁਮਾਰ ਪੁੱਤਰ ਖਰੈਤ ਲਾਲ ਸਾਰੇ ਵਾਸੀ ਫਾਜ਼ਿਲਕਾ ਅਤੇ ਚਰਨਜੀਤ ਸਿੰਘ ਪੁੱਤਰ ਅਵਿਨਾਸ਼ ਚੰਦਰ ਵਾਸੀ ਬਠਿੰਡਾ ਵਜੋਂ ਹੋਈ ਹੈ। ਏ.ਐਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਜੂਏ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਦੇ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।  


Related News