20 ਕਿਲੋ ਚੂਰਾ ਪੋਸਤ ਸਮੇਤ ਤਿੰਨ ਵਿਅਕਤੀ ਕਾਬੂ

Thursday, Aug 10, 2017 - 06:27 PM (IST)

20 ਕਿਲੋ ਚੂਰਾ ਪੋਸਤ ਸਮੇਤ ਤਿੰਨ ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਭੁਪਿੰਦਰ) - ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਨਸ਼ੇ ਦੇ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਰਾਹੀ  ਸੀ. ਆਈ. ਏ. ਸਟਾਫ਼ ਨੇ ਤਿੰਨ ਵਿਅਕਤੀਆਂ ਨੂੰ 20 ਕਿਲੋਂ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਟਾਫ਼ ਦੇ ਏ. ਐੱਸ. ਆਈ ਗੁਰਮੇਜ ਸਿੰਘ ਗਸ਼ਤ ਦੌਰਾਨ ਪਿੰਡ ਆਧਨੀਆਂ ਤੋਂ ਫਤਿਹਪੁਰ ਮਨੀਆ ਲਿੰਕ ਰੋਡ ਤੇ ਜਾ ਰਹੇ ਸਨ ਤਾਂ ਜਦ ਪੁਲਸ ਪਾਰਟੀ ਪਿੰਡ ਸਹਿਣਾਖੇੜਾ ਤੋਂ ਮੁੜਨ ਵਾਲੀ ਲਿੰਕ ਰੋਡ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇਕ ਥਾਰ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਦ ਡਰਾਈਵਰ ਨੇ ਜੀਪ ਸਹਿਣੇ ਖੇੜੇ ਵੱਲ ਮੋੜਨ ਦਾ ਇਸ਼ਾਰਾ ਕੀਤਾ ਤਾਂ ਉਸ ਨੂੰ ਪੁਲਸ ਕਰਮੀਆਂ ਨੇ ਰੋਕ ਲਿਆ। ਜਦ ਜੀਪ ਦੀ ਤਲਾਸ਼ੀ ਲਈ ਗਈ ਤਾਂ ਇਸ 'ਚੋਂ 20 ਕਿਲੋਂ ਚੂਰਾ ਪੋਸਤ ਜੋ ਕਿ ਗੱਤੇ 'ਚ ਪਾਇਆ ਹੋਇਆ ਬਰਾਮਦ ਹੋਇਆ। ਜੀਪ ਸਵਾਰ ਤਿੰਨਾਂ ਵਿਅਕਤੀਆਂ ਦੀ ਪਛਾਣ ਛਿੰਦਰਪਾਲ ਸਿੰਘ, ਸੁਰਜੀਤ ਸਿੰਘ ਅਤੇ ਛਿੰਦਾ ਸਿੰਘ ਵਾਸੀ ਫਤਿਹਪੁਰ ਮਨੀਆ ਵਜੋਂ ਹੋਈ। ਉਕਤ ਤਿੰਨਾਂ ਖਿਲਾਫ ਐੱਨ. ਡੀ. ਪੀ. ਸੀ. ਐਕਟ ਦੀ ਧਾਰਾ 15/61/85 ਤਹਿਤ ਥਾਣਾ ਲੰਬੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। 


Related News