ਲੁਧਿਆਣਾ ਪੁਲਸ ''ਚ ਕੋਰੋਨਾ ਨਾਲ ਦੂਜੀ ਮੌਤ, ਏ.ਐੱਸ.ਆਈ. ਨੇ ਪੀ.ਜੀ.ਆਈ. ''ਚ ਤੋੜਿਆ ਦਮ

08/10/2020 6:34:18 PM

ਲੁਧਿਆਣਾ (ਰਿਸ਼ੀ) : ਕੋਵਿਡ-19 ਨਾਲ ਲੜ ਰਹੀ ਲੁਧਿਆਣਾ ਪੁਲਸ ਨੇ ਕੋਰੋਨਾ ਨਾਲ ਆਪਣਾ ਇਕ ਹੋਰ ਮੁਲਾਜ਼ਮ ਗੁਆ ਦਿੱਤਾ ਹੈ। ਇਸ ਦੇ ਨਾਲ ਕੋਰੋਨਾ ਵਿਚ ਮਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ 2 ਹੋ ਗਈ ਹੈ। ਏ.ਸੀ.ਪੀ. ਤੋਂ ਬਾਅਦ ਏ.ਐੱਸ.ਆਈ. ਦੀ ਮੌਤ ਦਾ ਪਤਾ ਲਗਦੇ ਹੀ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਡਰ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਏ.ਸੀ.ਪੀ. ਨਾਰਥ ਅਨਿਲ ਕੋਹਲੀ ਕੋਰੋਨਾ ਤੋਂ ਹਾਰੇ ਸਨ। ਮ੍ਰਿਤਕ ਏ.ਐੱਸ.ਆਈ. ਦੀ ਪਛਾਣ ਪਾਇਲ ਦੇ ਰਹਿਣ ਵਾਲੇ ਜਸਪਾਲ ਸਿੰਘ ਵਜੋਂ ਹੋਈ ਹੈ ਜੋ 6 ਮਹੀਨੇ ਪਹਿਲਾਂ ਹੀ ਪੁਲਸ ਲਾਈਨ ਵਿਚ ਆਇਆ ਸੀ।ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਵਿਚ ਤਾਇਨਾਤ ਸੀ। 

ਇਹ ਵੀ ਪੜ੍ਹੋ : ਪੀ. ਪੀ. ਪੀ. ਕਿੱਟਾਂ ਪਾ ਕੇ ਆਮ ਆਦਮੀ ਪਾਰਟੀ ਵਲੋਂ ਆਈਸੋਲੇਸ਼ਨ ਵਾਰਡ 'ਚ ਰੇਡ

ਜਸਪਾਲ ਕੁਝ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ ਜਿਸ ਕਾਰਨ ਮੈਡੀਕਲ ਲੀਵ 'ਤੇ ਸੀ। ਬੀਤੀ 24 ਜੁਲਾਈ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਅਤੇ 2 ਦਿਨਾਂ ਬਾਅਦ ਰਿਪੋਰਟ ਪਾਜ਼ੇਟਿਵ ਆਉਣ 'ਤੇ ਕੁਆਰੰਟਾਈਨ ਕੀਤਾ ਗਿਆ ਸੀ। ਬੀਤੀ 7 ਅਗਸਤ ਨੂੰ ਸਿਹਤ ਜ਼ਿਆਦਾ ਖਰਾਬ ਹੋਣ 'ਤੇ ਪੀ.ਜੀ.ਆਈ. ਰੈਫਰ ਕੀਤਾ ਗਿਆ, ਜਿੱਥੇ 3 ਦਿਨਾਂ ਬਾਅਦ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਕੈਪਟਨ-ਬਾਜਵਾ ਵਿਵਾਦ 'ਚ ਸੁਖਪਾਲ ਖਹਿਰਾ ਦੀ ਦਸਤਕ, ਦਿੱਤਾ ਵੱਡਾ ਬਿਆਨ


Gurminder Singh

Content Editor

Related News