ਘਰ ''ਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਮਾਮਲੇ ''ਚ 7 ਨਾਮਜ਼ਦ

Tuesday, Sep 26, 2017 - 02:39 PM (IST)

ਘਰ ''ਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਮਾਮਲੇ ''ਚ 7 ਨਾਮਜ਼ਦ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਥਾਣਾ ਝਬਾਲ ਦੀ ਪੁਲਸ ਵਲੋਂ ਪਿੰਡ ਪੰਡੋਰੀ ਰਣ ਸਿੰਘ ਵਿਖੇ ਰਾਤ ਸਮੇਂ ਘਰ ਅੰਦਰ ਜ਼ਬਰੀ ਦਾਖ਼ਲ ਹੋ ਕੇ ਪਰਿਵਾਰ 'ਤੇ ਹਮਲਾ ਕਰਕੇ ਸੱਟਾਂ ਮਾਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ 7 ਲੋਕਾਂ ਨੂੰ ਨਾਮਜ਼ਦ ਕਰਦਿਆਂ 5-6 ਹੋਰ ਅਣਪਛਾਤੇ ਲੋਕਾਂ ਵਿਰੋਧ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝਬਾਲ ਦੇ ਮੁੱਖੀ ਇੰ. ਰਵਿੰਦਰ ਸਿੰਘ ਦਾ ਦਾਅਵਾ ਹੈ ਕਿ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਪੰਡੋਰੀ ਰਣਸਿੰਘ ਨੇ ਦੱਸਿਆ ਕਿ ਬੀਤੀ 9 ਸਤੰਬਰ ਦੀ ਰਾਤ ਜਦੋਂ ਉਹ ਆਪਣੇ ਤਾਏ ਦੇ ਲੜਕੇ ਸੁਖਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਦੇ ਘਰ ਬਹਿਕ 'ਤੇ ਮੌਜੂਦ ਸੀ ਤਾਂ ਉਸ ਸਮੇਂ ਸੁਬੇਗ ਸਿੰਘ ਪੁੱਤਰ ਬਲਦੇਵ ਸਿੰਘ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਸੁਖਜਿੰਦਰ ਸਿੰਘ ਦੇ ਘਰ ਜ਼ਬਰੀ ਦਾਖ਼ਲ ਹੋ ਗਿਆ ਅਤੇ ਉਸ ਸਮੇਤ ਉਸਦੇ ਸਾਥੀਆਂ ਵੱਲੋਂ ਪਰਿਵਾਰ 'ਤੇ ਹਮਲਾ ਕਰਕੇ ਉਸ (ਰਵਿੰਦਰ ਸਿੰਘ) ਸਮੇਤ ਉਸਦੀ ਤਾਈ ਜਸਬੀਰ ਕੌਰ ਪਤਨੀ ਰਣਜੀਤ ਸਿੰਘ ਅਤੇ ਚਾਚੀ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ 12 ਬੋਰ ਦੇ ਪਿਸਤੌਲ ਨਾਲ ਗੋਲੀਆਂ ਚਲਾਉਦੇਂ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਕਤ ਲੋਕ ਉਨ੍ਹਾਂ ਨਾਲ ਜ਼ਮੀਨ ਦੇ ਅਦਾਲਤ 'ਚ ਚੱਲ ਰਹੇ ਵਿਵਾਦ ਨੂੰ ਲੈ ਕੇ ਰੰਜ਼ਿਸ ਰੱਖਦੇ ਹਨ ਅਤੇ ਉਨ੍ਹਾਂ ਵੱਲੋਂ ਸੁਖਜਿੰਦਰ ਸਿੰਘ, ਉਸਦੀ ਪਤਨੀ ਗੁਰਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ 'ਤੇ ਬੀਤੇ ਦਿਨੀਂ ਇਕ ਝੂਠਾ ਪਰਚਾ ਵੀ ਦਰਜ ਕਰਵਾਇਆ ਗਿਆ ਹੈ, ਜਿਸ ਦੀ ਪੜਤਾਲ ਐੱਸ. ਪੀ. ਡੀ. ਤਰਨਤਾਰਨ ਕੋਲ ਚੱਲ ਰਹੀ ਹੈ। 

PunjabKesari
ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀਐ ਛਾਪੇਮਾਰੀ - ਐੱਸ. ਐੱਚ. ਓ. ਰਵਿੰਦਰ ਸਿੰਘ
ਥਾਣਾ ਝਬਾਲ ਦੇ ਮੁੱਖੀ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲੇ 'ਚ ਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਸੁਬੇਗ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਾਲੇਚੱਕ, ਆਗਿਆਪਾਲ ਸਿੰਘ ਪੁੱਤਰ ਜਗਦੀਸ਼ ਸਿੰਘ, ਸਰਬਜੀਤ ਕੌਰ ਪਤਨੀ ਜਗਦੀਸ਼ ਸਿੰਘ (ਦੋਵੇਂ ਵਾਸੀ ਪੰਡੋਰੀ ਰਣਸਿੰਘ), ਸੁਰਜੀਤ ਸਿੰਘ ਵਾਸੀ ਪਿੰਡ ਰਾਧਲਕੇ, ਥਾਣਾ ਪੱਟੀ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਪੁੱਤਰਾਨ ਜਸਵੰਤ ਸਿੰਘ ਵਾਸੀ ਬਾਗੜੀਆਂ, ਥਾਣਾ ਘਰਿੰਡਾ ਅਤੇ ਸੁੱਖਾ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਮੁਕਤਸਰ ਨੂੰ ਨਾਮਜ਼ਦ ਕਰਦਿਆਂ 5-6 ਹੋਰਨਾਂ ਅਣਪਛਾਤੇ ਲੋਕਾਂ ਵਿਰੋਧ ਮੁਕਦਮਾਂ ਨੰਬਰ 150 ਜੇਰੇ ਧਾਰਾ 452, 324, 326, 148,149, ਅਤੇ ਅਸਲਾ ਐੱਕਟ 25,27,54,59 ਤਹਿਤ ਕੇਸ ਦਰਜ ਕਰਕੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News