ਭਿੱਖੀਵਿੰਡ ’ਚ ਖੋਦਾਈ ਦੌਰਾਨ ਮਿਲੀ ਬੰਬ ਨੁਮਾ ਚੀਜ਼, ਪੁਲਸ ਨੇ ਸੀਲ ਕੀਤਾ ਇਲਾਕਾ

Tuesday, Apr 12, 2022 - 08:55 PM (IST)

ਭਿੱਖੀਵਿੰਡ ’ਚ ਖੋਦਾਈ ਦੌਰਾਨ ਮਿਲੀ ਬੰਬ ਨੁਮਾ ਚੀਜ਼, ਪੁਲਸ ਨੇ ਸੀਲ ਕੀਤਾ ਇਲਾਕਾ

ਭਿੱਖੀਵਿੰਡ ਖਾਲੜਾ (ਭਾਟੀਆ) : ਕਸਬਾ ਭਿੱਖੀਵਿੰਡ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਖੇਮਕਰਨ ਰੋਡ ’ਤੇ ਪੈਟਰੋਲ ਪੰਪ ਨਜ਼ਦੀਕ ਬੰਬਨੁਮਾ ਚੀਜ਼ ਬਰਾਮਦ ਹੋਈ। ਇਸ ਗੱਲ ਦਾ ਪਤਾ ਲੱਗਣ ’ਤੇ ਭਿੱਖੀਵਿੰਡ ਪੁਲਸ ਮੌਕੇ ’ਤੇ ਪੁੱਜੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਸਟੇਬਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਖੇਮਕਰਨ ਰੋਡ ਦੇ ਕਿਨਾਰੇ ਪਾਈਪ ਲਾਈਨ ਵਿਛਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਠੇਕੇਦਾਰਾਂ ਵੱਲੋਂ ਟੋਏ ਦੀ ਖੋਦਾਈ ਕੀਤੀ ਜਾ ਰਹੀ ਸੀ। ਇਸ ਮੌਕੇ ਮਜ਼ਦੂਰਾਂ ਵੱਲੋਂ ਜਦੋਂ ਟੋਏ ਖੋਦਾਈ ਦੱਸ ਫੁੱਟ ਡੂੰਘੀ ਪੁੱਟੀ ਤਾਂ ਇਸ ਦਰਾਨ ਇਕ ਬੰਬਨੁਮਾ ਚੀਜ਼ ਬਰਾਮਦ ਹੋਈ।

ਇਹ ਵੀ ਪੜ੍ਹੋ : ਖੌਫ਼ਨਾਕ ਅੰਜਾਮ ਤੱਕ ਪਹੁੰਚੇ ਪਤਨੀ ਦੇ ਨਾਜਾਇਜ਼ ਸੰਬੰਧ, ਆਸ਼ਕ ਨਾਲ ਮਿਲ ਖੇਡੀ ਖ਼ੂਨੀ ਖੇਡ

ਜਿਸ ਦੀ ਇਕ ਰਿਟਾਇਰ ਫ਼ੌਜੀ ਵੱਲੋਂ ਪਛਾਣ ਕਰਕੇ ਭਿੱਖੀਵਿੰਡ ਪੁਲਸ ਨੂੰ ਸੂਚਿਤ ਕੀਤਾ ਗਿਆ। ਖ਼ਬਰ ਮਿਲਦੇ ਹੀ ਥਾਣਾ ਭਿੱਖੀਵਿੰਡ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਪੁਲਸ ਨੇ ਉਕਤ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਡਾਗ ਸਕੁਆਇਡ ਅਤੇ ਬੰਬ ਰੋਕੂ ਟੀਮਾਂ ਨੂੰ ਮੰਗਵਾਇਆ ਜਾ ਰਿਹਾ ਹੈ।   

ਇਹ ਵੀ ਪੜ੍ਹੋ : ‘ਮੈਂ ਗੱਗੀ ਗਰੁੱਪ ਦਾ ਗੈਂਗਸਟਰ ਬੋਲ ਰਿਹਾ, ਮੈਨੂੰ 20 ਲੱਖ ਦੇ, ਨਹੀਂ ਤਾਂ ਤੇਰੇ ਪੁੱਤ ਨੂੰ ਗੋਲੀ ਮਾਰ ਦੇਵਾਂਗੇ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News