ਅੱਧੀ ਰਾਤ ਨੂੰ ਪੁਲਸ ਨਾਕੇ ''ਤੇ ਪਿਆ ਭੜਥੂ, ਆਪੇ ਤੋਂ ਬਾਹਰ ਹੋਏ ਬਾਊਂਸਰ ਨੇ ਕੀਤਾ ਹਮਲਾ
Friday, Oct 23, 2020 - 02:31 PM (IST)
ਨਵਾਂਗਰਾਓਂ (ਮੁਨੀਸ਼) : ਨਵਾਂਗਰਾਓਂ ਥਾਣੇ ਦੇ ਐੱਸ. ਐੱਚ. ਓ. ਜਗਜੀਤ ਸਿੰਘ, ਟ੍ਰੈਫਿਕ ਇੰਚਾਰਜ ਸੌਦਾਗਰ ਸਿੰਘ ਅਤੇ ਐੱਸ. ਐੱਚ. ਓ. ਦੇ ਗੰਨਮੈਨ 'ਤੇ ਨਾਕੇ ਦੌਰਾਨ ਇਕ ਬਾਊਂਸਰ ਨੇ ਹਮਲਾ ਕਰ ਦਿੱਤਾ। ਨਾਕੇ 'ਤੇ ਉਸ ਦੀ ਐਕਟਿਵਾ ਦੇ ਦਸਤਾਵੇਜ਼ ਚੈੱਕ ਕਰਨ ਲਈ ਪੁਲਸ ਨੇ ਉਸ ਨੂੰ ਰੋਕਿਆ ਸੀ। ਉਸ ਕੋਲ ਕਾਗਜ਼ ਨਹੀਂ ਸਨ। ਪੁਲਸ ਨੇ ਜਦੋਂ ਉਸ ਦਾ ਚਲਾਨ ਕੱਟਿਆ ਤਾਂ ਉਸ ਨੇ ਚਲਾਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਮੁਲਜ਼ਮ ਦੇਵਰਾਜ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਮੁਥੂਟ ਫਾਇਨਾਂਸ ਡਕੈਤੀ ਮਾਮਲੇ 'ਚ ਵੱਡਾ ਖ਼ੁਲਾਸਾ, ਭਾਜਪਾ ਨੇਤਾ ਦੇ ਕਤਲ ਨਾਲ ਜੁੜੇ ਤਾਰ
ਮੁਲਜ਼ਮ ਦੇਵਰਾਜ ਸੈਕਟਰ-26 ਦੇ ਪਲੇਅ ਬੁਆਏ ਕਲੱਬ ਵਿਚ ਬਾਊਂਸਰ ਹੈ। ਵੀਰਵਾਰ ਸ਼ਾਮ ਨੂੰ ਰਾਤ 4 ਤੋਂ 10 ਵਜੇ ਤੱਕ ਨਵਾਂਗਰਾਓਂ ਪੁਲਸ ਨੇ ਨਾਢਾ ਪੁਲ ਕੋਲ ਨਾਕਾ ਲਗਾਇਆ ਹੋਇਆ ਸੀ। ਕਰੀਬ 9 ਵਜੇ ਮੁਲਜ਼ਮ ਐਕਟਿਵਾ 'ਤੇ ਆਇਆ ਅਤੇ ਕਾਗਜ਼ ਨਾ ਹੋਣ 'ਤੇ ਪੁਲਸ ਨੇ ਉਸ ਦਾ ਚਲਾਨ ਕਰ ਦਿੱਤਾ। ਇਸ ਤੋਂ ਬਾਅਦ ਦੇਵਰਾਜ ਨੇ ਐੱਸ. ਐੱਚ. ਓ. ਅਤੇ ਟ੍ਰੈਫਿਕ ਇੰਚਾਰਜ ਨਾਲ ਹੱਥੋਪਾਈ ਕੀਤੀ ਅਤੇ ਐੱਸ. ਐੱਚ. ਓ. ਦੇ ਗਨਮੈਨ ਦੀ ਵਰਦੀ ਪਾੜ ਦਿੱਤੀ। ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਡੀ. ਐੱਸ. ਪੀ. ਗੁਰਸ਼ੇਰ ਸਿੰਘ ਮੌਕੇ 'ਤੇ ਪੁੱਜੇ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਕੁੜੀ ਦੀ ਫੇਸਬੁਕ ਆਈ. ਡੀ. ਕੀਤੀ ਹੈਕ. ਇਤਰਾਜ਼ਯੋਗ ਤਸੀਵਰਾਂ ਕੀਤੀਆਂ ਪੋਸਟ
ਜ਼ਮਾਨਤ 'ਤੇ ਹੈ ਮੁਲਜ਼ਮ
ਐੱਸ. ਐੱਚ. ਓ. ਜਗਜੀਤ ਸਿੰਘ ਨੇ ਦੱਸਿਆ ਦੇਵਰਾਜ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮੁਲਜ਼ਮ 'ਤੇ ਪਹਿਲਾਂ ਵੀ ਕਤਲ ਦਾ ਮਾਮਲਾ ਹਰਿਆਣਾ ਵਿਚ ਦਰਜ ਹੈ ਅਤੇ ਉਹ ਜ਼ਮਾਨਤ 'ਤੇ ਬਾਹਰ ਹੈ। ਮੁਲਜ਼ਮ ਨੂੰ ਪੁਲਸ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਦੀਵਾਲੀ ਨੇੜੇ ਵੱਡਾ ਧਮਾਕਾ ਕਰ ਸਕਦੇ ਹਨ ਰਣਜੀਤ ਸਿੰਘ ਬ੍ਰਹਮਪੁਰਾ