ਨਸ਼ੇ ਵਾਲੇ ਪਦਾਰਥਾਂ ਸਮੇਤ 4 ਮੁਲਜ਼ਮ ਗ੍ਰਿਫਤਾਰ

Tuesday, Nov 20, 2018 - 05:50 PM (IST)

ਨਸ਼ੇ ਵਾਲੇ ਪਦਾਰਥਾਂ ਸਮੇਤ 4 ਮੁਲਜ਼ਮ ਗ੍ਰਿਫਤਾਰ

ਰੂਪਨਗਰ (ਵਿਜੇ) : ਸੀ.ਆਈ.ਏ.-2 ਪੁਲਸ ਨੇ 4 ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥ, ਮੋਬਾਇਲ ਅਤੇ ਇਕ ਐੱਲ. ਸੀ. ਡੀ. ਸਮੇਤ ਗ੍ਰਿਫਤਾਰ ਕੀਤਾ ਹੈ। ਉਪ ਕਪਤਾਨ ਪੁਲਸ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੀ. ਆਈ. ਏ. ਸਟਾਫ-2 ਰੂਪਨਗਰ ਦੇ ਇੰਚਾਰਜ ਅਮਰਬੀਰ ਸਿੰਘ ਦੀ ਅਗਵਾਈ 'ਚ ਟੱਪਰੀਆਂ ਮੋੜ 'ਤੇ ਪੁਲਸ ਚੈਕਿੰਗ ਲਈ ਮੌਜੂਦ ਸੀ। ਜਿਨ੍ਹਾਂ ਨੂੰ ਸੂਚਨਾ ਮਿਲੀ ਕਿ ਗਊਸ਼ਾਲਾ ਰੋਡ 'ਤੇ ਸ਼ਮਸ਼ਾਨਘਾਟ ਦੀ ਦੀਵਾਰ ਨਾਲ ਝਾੜੀਆਂ 'ਚ ਮੁਲਜ਼ਮ ਮੌਜੂਦ ਹਨ, ਜੋ ਕਿਸੇ ਵੱਡੀ ਵਾਰਦਾਤ ਕਰਨ ਦੀ ਫਿਰਾਕ 'ਚ ਹਨ। ਪੁਲਸ ਨੇ ਮੌਕੇ 'ਤੇ ਰੇਡ ਕਰਕੇ ਸਰਗਣਾ ਪਿੰਟੂ ਕੁਮਾਰ ਉਰਫ ਰਾਣਾ ਪੁੱਤਰ ਲਲਨ ਕੁਮਾਰ ਨਿਵਾਸੀ ਮਕਾਨ ਨੰ. 52- ਪੀ.ਨਿਊ ਆਦਰਸ਼ ਨਗਰ ਰੂਪਨਗਰ, ਨਸੀਬ ਖਾਨ ਉਰਫ ਬਿੱਲਾ ਪੁੱਤਰ ਮੰਗੀ ਨਿਵਾਸੀ ਛੋਟੀ ਹਵੇਲੀ, ਚੰਦਨ ਕੁਮਾਰ ਪੁੱਤਰ ਰਾਮ ਜੀ ਨਿਵਾਸੀ ਖੈਰਾਬਾਦ ਅਤੇ ਸ਼ਾਹਰੁਖ ਉਰਫ ਕਾਂਟੋ ਪੁੱਤਰ ਸੋਨੂੰ ਨਿਵਾਸੀ ਰੈਲੋਂ ਕਲਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 214 ਗ੍ਰਾਮ ਨਸ਼ੇ ਵਾਲਾ ਪਦਾਰਥ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਗ੍ਰਿਫਤਾਰ ਉਕਤ ਚਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਪੁਲਸ ਅਧਿਕਾਰੀ ਵਰਿੰਦਰਜੀਤ ਸਿੰਘ ਅਨੁਸਾਰ ਗ੍ਰਿਫਤਾਰ ਮੁਲਜ਼ਮਾਂ ਤੋਂ ਸ਼ਹਿਰ 'ਚ ਵਾਪਰੀਆਂ ਹੋਰ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਦੇ ਸੁਰਾਗ ਲੱਗਣ ਦੀ ਉਮੀਦ ਹੈ। ਉਕਤ ਮੁਲਜ਼ਮਾਂ ਤੋਂ 8 ਮੋਬਾਇਲ ਅਤੇ ਚੋਰੀ ਕੀਤੀ ਹੋਈ ਇਕ ਐੱਲ.ਸੀ.ਡੀ. ਵੀ ਬਰਾਮਦ ਹੋਈ ਹੈ। ਉਕਤ ਗਿਰੋਹ ਦੇ ਸਰਗਣੇ ਪਿੰਟੂ ਕੁਮਾਰ ਨੂੰ ਕੁਝ ਦਿਨ ਪਹਿਲਾਂ ਮੋਟਰਸਾਈਕਲ ਚੋਰੀ ਦੇ ਕੇਸ 'ਚ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਸੀ ਅਤੇ ਬਾਅਦ 'ਚ ਜੇਲ ਤੋਂ ਬਾਹਰ ਆ ਗਿਆ ਸੀ ਪਰ ਇਸ ਨੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਆਪਣਾ ਇਕ ਨਵਾਂ ਗੈਂਗ ਬਣਾ ਲਿਆ ਅਤੇ ਅਪਰਾਧਕ ਘਟਨਾਵਾਂ ਸ਼ੁਰੂ ਕਰ ਦਿੱਤੀਆਂ। ਬਰਾਮਦ ਕੀਤੇ ਗਏ 214 ਗ੍ਰਾਮ ਨਸ਼ੇ ਵਾਲੇ ਪਦਾਰਥ 'ਚੋਂ 55-55 ਗ੍ਰਾਮ 2 ਮੁਲਜ਼ਮਾਂ ਤੋਂ ਅਤੇ 52-52 ਗ੍ਰਾਮ 2 ਹੋਰ ਮੁਲਜ਼ਮਾਂ ਤੋਂ ਫੜੇ ਗਏ।


Related News