ਨਾਜਾਇਜ਼ ਮਾਈਨਿੰਗ ਕਰਦੇ ਪੋਕਲੇਨ, ਜੇ. ਸੀ. ਬੀ. ਤੇ 6 ਟਿੱਪਰ ਜ਼ਬਤ

Thursday, Mar 08, 2018 - 01:50 AM (IST)

ਪਠਾਨਕੋਟ/ਭੋਆ,   (ਸ਼ਾਰਦਾ, ਅਰੁਣ)-  ਪਿੰਡ ਅਦਾਲਤਗੜ੍ਹ 'ਚ ਰਾਵੀ ਦਰਿਆ ਨਾਲ ਲੱਗਦੇ ਇਲਾਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਖਿਲਾਫ਼ ਸਿਵਲ ਪੁਲਸ ਤੇ ਮਾਈਨਿੰਗ ਵਿਭਾਗ ਨੇ ਜੁਆਇੰਟ ਆਪ੍ਰੇਸ਼ਨ ਚਲਾ ਕੇ ਕਾਰਵਾਈ ਕਰਦੇ ਹੋਏ ਪੋਕਲੇਨ ਮਸ਼ੀਨ, ਜੇ. ਸੀ. ਬੀ. ਤੇ ਟਿੱਪਰ ਨੂੰ ਕਾਬੂ ਕਰ ਲਿਆ ਹੈ ਜਦਕਿ ਮਾਈਨਿੰਗ ਕਰਨ ਵਾਲੇ ਅਨਸਰ ਉਥੋਂ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਵਿਭਾਗੀ ਟੀਮ ਜਿਸ ਦੀ ਅਗਵਾਈ ਏ. ਡੀ. ਸੀ. (ਜਨਰਲ) ਗੁਰਦਾਸਪੁਰ ਵਿਜੇ ਸਿਆਲ ਕਰ ਰਹੇ ਸਨ, ਨੇ ਦੇਖਿਆ ਕਿ ਜਿਥੇ ਮਾਈਨਿੰਗ ਕੀਤੀ ਜਾ ਰਹੀ ਸੀ, ਉਹ ਰਕਬਾ ਠੇਕੇ 'ਚ ਨਿਲਾਮ ਹੋਈ ਖੱਡ ਅਧੀਨ ਨਹੀਂ ਆਉਂਦਾ। ਇਸ ਕਾਰਵਾਈ 'ਚ 6 ਟਿੱਪਰ ਵੀ ਕਾਬੂ ਕੀਤੇ ਗਏ ਹਨ। ਇਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 
ਵਰਨਣਯੋਗ ਹੈ ਕਿ ਉਪਰੋਕਤ ਖੇਤਰ 'ਚ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਉਥੇ ਹੀ ਹਲਕਾ ਵਿਧਾਇਕ ਜੁਗਿੰਦਰ ਪਾਲ ਨੇ ਵੀ ਇਸ ਮਾਮਲੇ ਵਿਚ ਆਵਾਜ਼ ਬੁਲੰਦ ਕੀਤੀ ਸੀ, ਜਿਸ ਦਾ ਨੋਟਿਸ ਲੈ ਕੇ ਪ੍ਰਸ਼ਾਸਨ ਨੇ ਅੱਜ ਸਾਂਝਾ ਆਪ੍ਰੇਸ਼ਨ ਚਲਾ ਕੇ ਮਾਈਨਿੰਗ ਮਾਫ਼ੀਆ ਨੂੰ ਭਜਾਇਆ ਅਤੇ ਕਈ ਵਾਹਨ ਤੇ ਮਸ਼ੀਨਾਂ ਆਦਿ ਜ਼ਬਤ ਕਰ ਲਈਆਂ। 


Related News