ਜ਼ਹਿਰੀਲੀ ਦਵਾਈ ਨਿਗਲਣ ਨਾਲ ਵਿਅਕਤੀ ਦੀ ਮੌਤ

02/17/2018 2:13:54 AM

ਹਾਜੀਪੁਰ, (ਜੋਸ਼ੀ)- ਥਾਣਾ ਹਾਜੀਪੁਰ ਦੇ ਪਿੰਡ ਫਤਿਹਪੁਰ-ਕੁੱਲੀਆਂ ਦੇ ਇਕ ਵਿਅਕਤੀ ਦੀ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਅਨੁਸਾਰ ਬਿਸ਼ੰਬਰ ਦਾਸ ਪੁੱਤਰ ਹਰਦਿੱਤ ਰਾਮ ਵਾਸੀ ਫਤਿਹਪੁਰ-ਕੁੱਲੀਆਂ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਦੀ ਕੁਝ ਹੀ ਸਮੇਂ ਬਾਅਦ ਮੌਤ ਹੋ ਗਈ। ਥਾਣਾ ਹਾਜੀਪੁਰ ਦੇ ਐੱਸ. ਐੱਚ. ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ।


Related News