ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ’ਤੇ ਹੋਵੇਗੀ ਫ਼ਾਂਸੀ, ਮਰਨ ਤੋਂ ਪਹਿਲਾਂ ਫੜ੍ਹੀ ਜਾਵੇ ਤਾਂ ਆਬਕਾਰੀ ਐਕਟ ਕਿਉਂ?
Thursday, Mar 11, 2021 - 12:17 PM (IST)
ਅੰਮ੍ਰਿਤਸਰ (ਜ. ਬ.) - ਪੰਜਾਬ ਸਰਕਾਰ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੋਣ ਵਾਲੀ ਮੌਤ ’ਤੇ ਇਸ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਫ਼ਾਂਸੀ ਦੇਣ ਦੀ ਵਿਵਸਥਾ ਕੀਤੇ ਜਾਣ ’ਤੇ ਨਾਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ’ਤੇ ਲਗਾਮ ਕੱਸੀ ਜਾਵੇਗੀ। ਇਸ ਨਾਲ ਇਕ ਸਵਾਲ ਵਾਰ-ਵਾਰ ਇਹ ਵੀ ਉੱਠਦਾ ਹੈ ਕਿ ਮੌਤ ਤੋਂ ਬਾਅਦ ਤਾਂ ਮੁਲਜ਼ਮ ਨੂੰ ਫ਼ਾਂਸੀ ਦਿੱਤੀ ਜਾ ਸਕਦੀ ਹੈ ਪਰ ਜੇਕਰ ਮੌਤ ਤੋਂ ਪਹਿਲਾਂ ਕਿਸੇ ਵੀ ਮੁਲਜ਼ਮ ਤੋਂ ਜ਼ਹਿਰੀਲੀ ਸ਼ਰਾਬ ਬਰਾਮਦ ਹੋ ਜਾਂਦੀ ਹੈ ਤਾਂ ਉਸ ’ਤੇ ਕਿਹੜਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ? ਵੇਖਿਆ ਜਾ ਰਿਹਾ ਹੈ ਕਿ ਨਾਜਾਇਜ਼ ਸ਼ਰਾਬ ਸਮੇਤ ਫੜ੍ਹੇ ਗਏ ਮੁਲਜ਼ਮ ’ਤੇ ਐਕਸਾਈਜ਼ ਐਕਟ ਅਨੁਸਾਰ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਹਵਾਈਅੱਡੇ ਪੁੱਜੇ ਯਾਤਰੀ ਕੋਲੋਂ 23 ਲੱਖ ਦਾ ਸੋਨਾ ਜ਼ਬਤ, ਕਸਟਮ ਮਹਿਕਮੇ ਦੇ ਇੰਝ ਕੀਤਾ ਕਾਬੂ
ਨਿਯਮ ਮੁਤਾਬਕ ਜੇਕਰ ਕੋਈ ਨਾਜਾਇਜ਼ ਤੌਰ ’ਤੇ ਜ਼ਹਿਰੀਲੀ ਸ਼ਰਾਬ ਸਮੇਤ ਫੜ੍ਹਿਆ ਜਾਂਦਾ ਹੈ ਤਾਂ ਉਸ ’ਤੇ 61/1/14. ਆਬਕਾਰੀ ਐਕਟ ਅਨੁਸਾਰ ਕੇਸ ਦਰਜ ਕੀਤਾ ਜਾਂਦਾ ਹੈ। ਇਸ ਮਾਮਲੇ ਨੂੰ ਦਰਜ ਹੋਣ ਤੋਂ ਕੁਝ ਮਿੰਟਾਂ ’ਚ ਹੀ ਮੁਲਜ਼ਮ ਦੀ ਜ਼ਮਾਨਤ ਹੋ ਜਾਂਦੀ ਹੈ। ਜ਼ਿਆਦਾਤਰ ਮਾਮਲੇ ’ਚ ਇਸ ਦੀ ਜ਼ਮਾਨਤ ਤਾਂ ਪੁਲਸ ਥਾਣੇ ’ਚ ਹੀ ਹੋ ਜਾਂਦੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਜ਼ਮਾਨਤ ’ਤੇ ਰਿਹਾਅ ਹੋਣ ਦੇ ਉਪਰੰਤ ਮੁਲਜ਼ਮ ਫਿਰ ਉਹੀ ਕੰਮ ’ਚ ਲੱਗ ਜਾਂਦਾ ਹੈ। ਓਧਰ ਸਰਕਾਰ ਨੇ ਇਸ ਨਿਯਮ ਨੂੰ ਪ੍ਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਜ਼ਹਿਰੀਲੀ ਸ਼ਰਾਬ ਕਾਰਨ ਮਰ ਜਾਂਦਾ ਹੈ ਤਾਂ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਵੇਚਣ ਵਾਲੇ ਅਤੇ ਉਸ ਦੀ ਮੌਤ ਦੇ ਜ਼ਿੰਮੇਵਾਰ ਨੂੰ ਫ਼ਾਂਸੀ ਦਿੱਤੀ ਜਾਵੇਗੀ। ਦੂਜੇ ਪਾਸੇ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਲਈ ਅਜੇ ਤੱਕ ਆਬਕਾਰੀ ਐਕਟ ਹੀ ਲਾਗੂ ਹੈ।
ਪੜ੍ਹੋ ਇਹ ਵੀ ਖ਼ਬਰ - Mahashivratri 2021: ਅੱਜ ਹੈ ‘ਮਹਾਸ਼ਿਵਰਾਤਰੀ’, ਜਾਣੋ ਕੀ ਹੈ ਪੂਜਾ ਦਾ ਸ਼ੁੱਭ ਮਹੂਰਤ ਤੇ ਇਸ ਦਾ ਮਹੱਤਵ
ਇਥਾਈਲ ਹੈ ਸ਼ਰਾਬ ਦਾ ਅਸਲੀ ਅਲਕੋਹਲ ਬੇਸ :
ਸ਼ਰਾਬ ਦਾ ਅਸਲੀ ਬੇਸ ਇਥਾਈਲ ਅਲਕੋਹਲ ਹੁੰਦਾ ਹੈ। ਅਲਕੋਹਲ ਦੀਆਂ 4 ਕਿਸਮਾਂ ’ਚ ਸਿਰਫ਼ ਇਥਾਈਲ ਅਜਿਹਾ ਤੱਤ ਹੈ, ਜੋ ਖ਼ਾਣ ਯੋਗ ਪਦਾਰਥਾਂ ’ਚ ਆ ਸਕਦਾ ਹੈ। ਇਸ ’ਚ ਵਰਤੇ ਜਾਣ ਵਾਲੇ ਸਾਮਾਨ ’ਚ ਗੁੜ, ਗੰਨਾ, ਸ਼ੀਰਾ, ਫਲ, ਚੌਲ, ਚੁਕੰਦਰ, ਮੱਕੀ ਆਦਿ ਪਦਾਰਥ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰੋਸੈੱਸ ਕਰਨ ਦੇ ਉਪਰੰਤ ਇਸ ਨੂੰ ਖੁਰਾਕੀ ਰੂਪ ਦਿੱਤਾ ਜਾਂਦਾ ਹੈ। ਇਸ ਤੋਂ ਬਣਨ ਵਾਲੀ ਸ਼ਰਾਬ ਭਾਵੇਂ ਉਹ ਲਾਹਣ ਦਾ ਰੂਪ ਵੀ ਲੈ ਲਵੇ, ਬੇਸ਼ੱਕ ਮਿਆਰ ਅਨੁਸਾਰ ਨਹੀਂ ਬਣੀ ਹੁੰਦੀ ਪਰ ਸਾਧਾਰਣ ਤੌਰ ’ਤੇ ਮੌਤ ਦਾ ਕਾਰਨ ਨਹੀਂ ਹੈ। ਇਸ ਕਾਰਨ ਕਾਨੂੰਨ ਅਨੁਸਾਰ ਇਸ ਪਦਾਰਥ ਤੋਂ ਬਣੀ ਹੋਈ ਚੀਜ ’ਤੇ ਆਬਕਾਰੀ ਐਕਟ ਹੀ ਲਾਗੂ ਹੁੰਦਾ ਹੈ, ਜੋ ਆਮ ਤੌਰ ’ਤੇ ਜ਼ਮਾਨਤਯੋਗ ਅਪਰਾਧ ਹੈ। ਇਸ ਨੂੰ ਆੜ ਬਣਾ ਕੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਗਲਤ ਵਰਤੋਂ ਕਰ ਕੇ ਇਸ ਨੂੰ ਵੇਚਣ ’ਚ ਕਾਮਯਾਬ ਹੋ ਜਾਂਦੇ ਹੈ, ਕਿਉਂਕਿ ਇਸ ’ਚ ਕਾਨੂੰਨ ਦਾ ਡਰ ਬਹੁਤ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ : ਵਿਆਹ ਸਮਾਰੋਹ ਦੌਰਾਨ ਪੈਲੇਸ ’ਚ ਚੱਲੀਆਂ ਗੋਲੀਆਂ, ਲੋਕਾਂ ਨੂੰ ਪਈਆਂ ਭਾਜੜਾਂ
ਮਿਥਾਈਲ ਅਲਕੋਹਲ ਹੁੰਦੀ ਹੈ ਜ਼ਹਿਰੀਲੀ :
ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਨੇ ਹੁਣ ਲਾਹਣ ਬਣਾਉਣ ਦਾ ਝੰਜਟ ਛੱਡ ਕੇ ਸਿੱਧਾ ਮਿਥਾਈਲ ਅਲਕੋਹਲ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਸਵਾਦ ਅਤੇ ਦੁਰਗੰਧ ਬਿਲਕੁੱਲ ਇਥਾਈਲ ਅਲਕੋਹਲ ਦੀ ਤਰ੍ਹਾਂ ਹੁੰਦੀ ਹੈ ਪਰ ਇਸ ਦੇ ਅਸਰ ਵਿਨਾਸ਼ਕਾਰੀ ਹੁੰਦੇ ਹਨ। ਬੀਤੇ ਸਮੇਂ ’ਚ ਜਿੰਨੀਆਂ ਵੀ ਗਲਤ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਉਸ ’ਚ ਮਿਥਾਈਲ ਅਲਕੋਹਲ ਪਾਈ ਗਈ ਸੀ। ਮਿਥਾਈਲ ਅਲਕੋਹਲ ਦਾ ਪਦਾਰਥ ਲਾਹਣ ਆਦਿ ਸ਼ਰਾਬ ਤੋਂ ਕਾਫ਼ੀ ਸਸਤੀ ਹੁੰਦੀ ਹੈ। ਇਸ ’ਚ ਨਾ ਤਾਂ ਬਣਾਉਣ ਦਾ ਝਮੇਲਾ ਹੁੰਦਾ ਹੈ ਨਾ ਪੁਲਸ ਦਾ ਡਰ! ਸਿੱਧਾ-ਸਿੱਧਾ ਪਾਣੀ ਪਾ ਕੇ ਇਸ ਨੂੰ ਡਿਲਿਊਟ ਕਰ ਕੇ ਖਪਤਕਾਰਾਂ ਨੂੰ ਵੇਚ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਕੁੱਖੋਂ ਪੈਦਾ ਹੋਏ ਪੁੱਤ ਦਾ ਕਾਰਨਾਮਾ : ਵਿਧਵਾ ਮਾਂ ਨੂੰ ਕੁੱਟ-ਕੁੱਟ ਘਰੋਂ ਕੱਢਿਆ ਬਾਹਰ (ਤਸਵੀਰਾਂ)
ਜ਼ਹਿਰੀਲੀ ਸ਼ਰਾਬ ’ਤੇ ਹੋਣਾ ਚਾਹੀਦਾ ਹੈ 307 ਦਾ ਮਾਮਲਾ ਦਰਜ :
ਅੱਜ-ਕੱਲ੍ਹ ਦੇ ਸਮੇਂ ’ਚ ਨਾਜਾਇਜ਼ ਧੰਦੇਬਾਜ਼ਾਂ ਵੱਲੋਂ ਸ਼ਰਾਬ ਦੀ ਵਿਕਰੀ ਲਈ ਵਰਤੋਂ ਕੀਤੇ ਜਾਣ ਵਾਲਾ ਮਟੀਰੀਅਲ ਮਿਥਾਈਲ ਅਲਕੋਹਲ ਹੁੰਦਾ ਹੈ। ਇਹ ਖੁਰਕੀ ਪਦਾਰਥਾਂ ਤੋਂ ਨਾ ਬਣਕੇ ਲੱਕੜੀ ਤੋਂ ਨਿਕਲਦਾ ਹੈ। ਇਸ ਨੂੰ ਜ਼ਿਆਦਾਤਰ ਰੰਗ-ਰੋਗਨ ਅਤੇ ਪੇਂਟ ਆਦਿ ਦੇ ਕੰਮਾਂ ’ਚ ਵਰਤਿਆ ਜਾਂਦਾ ਹੈ। ਇਸ ਨੂੰ ਪੀਣ ਤੋਂ ਬਾਅਦ ਇਸ ਦੀ ਖਪਤਕਾਰ ਨੂੰ ਬਦਬੂ ਆਦਿ ਦਾ ਵੀ ਅਹਿਸਾਸ ਨਹੀਂ ਹੁੰਦਾ ਪਰ ਸਰੀਰ ਦੇ ਅੰਦਰ ਜਾ ਕੇ ਇਹ ਜਾਨਲੇਵਾ ਬਣ ਜਾਂਦੀ ਹੈ। ਜ਼ਿਆਦਾਤਰ ਇਸ ਦਾ ਅਸਰ ਸਰੀਰ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਜ਼ਿਆਦਾ ਹੁੰਦਾ ਹੈ। ਪਿਛਲੇ ਸਾਲ ਤਰਨਤਾਰਨ ਖੇਤਰ ’ਚ 100 ਤੋਂ ਜ਼ਿਆਦਾ ਮੌਤਾਂ ਦਾ ਕਾਰਨ ਮਿਥਾਈਲ ਅਲਕੋਹਲ ਤੋਂ ਬਣੀ ਹੋਈ ਸ਼ਰਾਬ ਰਹੀ ਹੈ ਅਤੇ ਅੱਜ ਵੀ ਸਮੱਸਿਆ ਉਹੀ ਚੱਲ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - Mahashivratri 2021: ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ
ਪੜ੍ਹੋ ਇਹ ਵੀ ਖ਼ਬਰ - Mahashivratri 2021: ਜਾਣੋ ਕਿਉਂ ਮਨਾਇਆ ਜਾਂਦਾ ਹੈ ਭਗਵਾਨ ਸ਼ੰਕਰ ਜੀ ਦਾ ਪਿਆਰਾ ਦਿਨ ‘ਮਹਾਸ਼ਿਵਰਾਤਰੀ’
ਇਹ ਕਹਿੰਦੇ ਹਨ ਅਧਿਕਾਰੀ :
ਇਸ ਸਬੰਧ ’ਚ ਅੰਮ੍ਰਿਤਸਰ ਸੈਂਟਰਲ ਦੇ ਸਹਾਇਕ ਕਮਿਸ਼ਨਰ ਪੁਲਸ ਪ੍ਰਵੇਸ਼ ਚੋਪੜਾ ਦਾ ਕਹਿਣਾ ਹੈ ਕਿ ਹੁਣ ਫੜ੍ਹੀ ਹੋਈ ਸ਼ਰਾਬ ਦੇ ਸੈਂਪਲ ਲਏ ਜਾਣਗੇ। ਕੈਮੀਕਲ ਐਗਜ਼ਾਮਿਨ ਤੋਂ ਬਾਅਦ ਜੇਕਰ ਇਸ ’ਚ ਕੋਈ ਜ਼ਹਿਰੀਲਾ ਤੱਤ ਪਾਇਆ ਜਾਵੇ ਤਾਂ ਉਸ ਅਨੁਸਾਰ ਅਪਰਾਧਿਕ ਧਾਰਾਵਾਂ ਵਧਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਅਪਰਾਧਿਕ ਗੜ੍ਹ ਲਗਭਗ ਤੋੜ ਦਿੱਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਲੋਕਾਂ ’ਤੇ ਸਖ਼ਤ ਕਾਰਵਾਈ ਹੋਵੇਗੀ ।
ਪੜ੍ਹੋ ਇਹ ਵੀ ਖ਼ਬਰ - ਬੀਬੀ ਜਗੀਰ ਕੌਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਦਿੱਤਾ ਮੋੜਵਾਂ ਜਵਾਬ, ਸੁਣੋ ਕੀ ਕਿਹਾ