ਜੇਬ ਕਤਰਿਆਂ ਨੇ 2 ਦਰਜਨ ਸ਼ਰਧਾਲੂਆਂ ਦੀਆਂ ਜੇਬਾਂ ਕੀਤੀਆਂ ਸਾਫ
Saturday, Jun 16, 2018 - 12:21 PM (IST)

ਝਬਾਲ (ਨਰਿਦੰਰ) — ਸੰਗਰਾਂਦ ਦੇ ਦਿਹਾੜੇ 'ਤੇ ਗੁਰਦੁਆਰਾ ਬੀੜ ਸਾਹਿਬ ਵਿਖੇ ਜਿਥੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ, ਉਥੇ ਹੀ 2 ਦਰਜਨ ਦੇ ਲਗਭਗ ਸ਼ਰਧਾਲੂਆਂ ਦੀਆਂ ਜੇਬਾਂ 'ਤੇ ਜੇਬ ਕਤਰਿਆਂ ਵਲੋਂ ਹੱਥ ਸਾਫ ਕਰਦਿਆਂ ਉਨ੍ਹਾਂ ਦੇ ਪਰਸ ਕੱਢ ਲਏ ਗਏ। ਬੇਸ਼ੱਕ ਪੁਲਸ ਵਲੋਂ ਸਿਵਲ ਕੱਪੜਿਆਂ 'ਚ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ ਪਰ ਫਿਰ ਵੀ ਜੇਬ ਕਤਰੇ ਆਪਣਾ ਕਰਤੱਬ ਵਿਖਾ ਹੀ ਗਏ। ਬਾਬਾ ਬੁੱਢਾ ਸਾਹਿਬ ਵਿਖੇ ਬਣੇ ਦਫਤਰ 'ਚ ਜੇਬ ਕਤਰਿਆਂ ਦਾ ਸ਼ਿਕਾਰ ਹੋਏ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਉਹ ਦੂਰ-ਦੁਰਾਡੇ ਤੋਂ ਆਏ ਹਨ ਤੇ ਉਨ੍ਹਾਂ ਦੇ ਚੋਰੀ ਹੋਏ ਪਰਸਾਂ 'ਚ ਨਕਦੀ ਤੇ ਜ਼ਰੂਰੀ ਕਾਗਜ਼ਾਤ ਆਦਿ ਸਨ। ਮੌਕੇ 'ਤੇ ਹਾਜ਼ਰ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਜੇਬਾਂ ਕੱਟਣ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਗੁਰਦੁਆਰੇ ਦੇ ਹਦੂਦ ਅੰਦਰ ਸਿਵਲ ਕੱਪੜਿਆਂ 'ਚ ਮੁਲਾਜ਼ਮ ਸਰਗਰਮ ਕਰ ਦਿੱਤੇ ਗਏ ਹਨ ਤੇ ਜਲਦ ਹੀ ਸ਼ਰਧਾਲੂਆਂ ਦੀਆਂ ਜੇਬਾਂ ਖਾਲੀ ਕਰਨ ਵਾਲੇ ਪੁਲਸ ਗ੍ਰਿਫਤ 'ਚ ਹੋਣਗੇ।