PNB ਡਕੈਤੀ ਹੱਲ: DSP ਦੇ ਕਾਤਲ ਦਾ ਭਰਾ ਬੈਂਕ ’ਚ ਸੀ ਚਪੜਾਸੀ, 5 ਸਾਥੀਆਂ ਨਾਲ ਮਿਲ ਕੇ ਦਿੱਤਾ ਲੁੱਟ ਨੂੰ ਅੰਜਾਮ

Sunday, Aug 14, 2022 - 03:37 AM (IST)

ਲੁਧਿਆਣਾ (ਰਾਜ) : ਮੁੱਲਾਂਪੁਰ ਦੇ ਪਿੰਡ ਦੇਤਵਾਲ 'ਚ ਹੋਈ ਪੰਜਾਬ ਨੈਸ਼ਨਲ ਬੈਂਕ ਵਿੱਚ ਸਾਢੇ 7 ਲੱਖ ਦੀ ਡਕੈਤੀ ਦਾ ਕੇਸ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ 'ਚ ਜਗਰਾਓਂ ਪੁਲਸ ਦੇ ਹੱਥ ਕੁਝ ਨਹੀਂ ਲੱਗਾ, ਜਦੋਂਕਿ ਕਮਿਸ਼ਨਰੇਟ ਪੁਲਸ ਨੇ ਬਾਜ਼ੀ ਮਾਰ ਕੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ 'ਚ ਮੁੱਖ ਮੁਲਜ਼ਮ ਬੈਂਕ ਵਿੱਚ ਹੀ ਕੰਮ ਕਰਨ ਵਾਲਾ ਚਪੜਾਸੀ ਸੀ, ਜੋ ਬਹੁ-ਚਰਚਿਤ ਡੀ.ਐੱਸ.ਪੀ. ਬਲਰਾਜ ਸਿੰਘ ਗਿੱਲ ਦਾ ਕਤਲ ਕਰਨ ਵਾਲੇ ਮੁਲਜ਼ਮ ਦਾ ਸਕਾ ਭਰਾ ਹੈ, ਜਦੋਂਕਿ ਇਸ ਮਾਮਲੇ ਵਿੱਚ ਅਜੇ 2 ਮੁਲਜ਼ਮ ਫਰਾਰ ਚੱਲ ਰਹੇ ਹਨ।

ਖ਼ਬਰ ਇਹ ਵੀ : ਵਿਧਾਇਕਾਂ ਨੂੰ ਮਿਲੇਗੀ ਇਕ ਹੀ ਪੈਨਸ਼ਨ ਤਾਂ ਉਥੇ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ, ਪੜ੍ਹੋ TOP 10

ਫੜੇ ਗਏ ਮੁਲਜ਼ਮਾਂ 'ਚ ਮੁੱਖ ਮੁਲਜ਼ਮ ਕੁਲਦੀਪ ਸਿੰਘ ਹੈ, ਜੋ ਬੈਂਕ ਦਾ ਚਪੜਾਸੀ ਹੈ, ਜਦਕਿ ਰੁਪਿੰਦਰ ਸਿੰਘ ਉਰਫ਼ ਪਿੰਦਰ, ਇੰਦਰਜੀਤ ਸਿੰਘ ਅਤੇ ਰਵੀ ਸਹੋਤਾ ਸ਼ਾਮਲ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 12 ਬੋਰ ਡਬਲ ਬੈਰਲ ਗੰਨ, 32 ਬੋਰ ਦਾ ਦੇਸੀ ਕੱਟਾ, 14 ਕਾਰਤੂਸ, 7 ਖੋਲ ਪੁਆਇੰਟ 32 ਬੋਰ ਦੇ, ਤੇਜ਼ਧਾਰ ਹਥਿਆਰ, 2.39 ਲੱਖ ਕੈਸ਼, ਬਾਈਕ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਫਰਾਰ ਚੱਲ ਹਰੇ ਮੁਲਜ਼ਮ ਜਲੰਧਰ ਦੇ ਹਨ, ਜਿਨ੍ਹਾਂ ਨੂੰ ਫੜਨ ਲਈ ਟੀਮਾਂ ਛਾਪੇ ਮਾਰ ਰਹੀਆਂ ਹਨ।

ਇਹ ਵੀ ਪੜ੍ਹੋ : ਉੱਤਰਾਖੰਡ ਦੀ ਬੀਅਰ 'ਤੇ ਪੰਜਾਬ ਦਾ ਲੇਬਲ, ਠੇਕਾ ਮਾਲਕ ਤੇ ਆਬਕਾਰੀ ਵਿਭਾਗ ਨੇ ਕਿਹਾ- ਰੀਸਾਈਕਲਿੰਗ ’ਚ ਹੋਈ ਗਲਤੀ

ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ 11 ਅਗਸਤ ਨੂੰ ਪਿੰਡ ਦੇਤਵਾਲ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਸ਼ਾਮ ਨੂੰ ਗੰਨ ਪੁਆਇੰਟ ’ਤੇ ਹਥਿਆਰਬੰਦ ਲੁਟੇਰਿਆਂ ਨੇ ਸਾਢੇ 7 ਲੱਖ ਰੁਪਏ ਲੁੱਟ ਲਏ ਸਨ। ਵੱਡੀ ਵਾਰਦਾਤ ਕਾਰਨ ਦਿਹਾਤੀ ਪੁਲਸ ਦੇ ਨਾਲ ਲੁਧਿਆਣਾ ਕਮਿਸ਼ਨਰੇਟ ਪੁਲਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਥਾਣਾ ਪੀ.ਏ.ਯੂ. ਦੀ ਪੁਲਸ ਨੂੰ ਸੂਚਨਾ ਮਿਲੀ ਕਿ ਕੁਝ ਨੌਜਵਾਨ ਪਿੰਡ ਬਾਰਨਹਾੜਾ ਸ਼ਮਸ਼ਾਨਘਾਟ ਕੋਲ ਹਥਿਆਰਾਂ ਨਾਲ ਲੈਸ ਹਨ ਅਤੇ ਵੱਡੀ ਲੁੱਟ ਦੀ ਵਾਰਦਾਤ ਦੀ ਤਾਕ ਵਿੱਚ ਹੈ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਉਨ੍ਹਾਂ ਦੇ 2 ਸਾਥੀ ਧੋਖਾ ਦੇ ਕੇ ਭੱਜ ਨਿਕਲੇ।

ਇਹ ਵੀ ਪੜ੍ਹੋ : Amazing : 50 ਹਜ਼ਾਰ ਰੁਪਏ ’ਚ ਵਿਕ ਰਿਹੈ ਮੁਰਗੀ ਦਾ ਆਂਡਾ, ਜਾਣੋ ਕੀ ਹੈ ਇਸ ਦੀ ਖਾਸੀਅਤ?

ਮੁਲਜ਼ਮਾਂ ਕੋਲ ਕੈਸ਼, ਤੇਜ਼ਧਾਰ ਹਥਿਆਰ ਤੇ ਅਸਲਾ ਵੀ ਬਰਾਮਦ ਹੋਇਆ ਹੈ। ਮੁਲਜ਼ਮਾਂ ’ਤੇ ਥਾਣਾ ਪੀ.ਏ.ਯੂ. 'ਚ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਉਕਤ ਮੁਲਜ਼ਮਾਂ ਨੇ ਹੀ ਪੀ.ਐੱਨ.ਬੀ. 'ਚ ਲੁੱਟ ਦੀ ਵਾਰਦਾਤ ਕੀਤੀ ਹੈ, ਜੋ ਹੁਣ ਫਿਰ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News