PM ਸਕੀਮ ਤਹਿਤ ਪੰਜਾਬ ਸਮੇਤ ਦੇਸ਼ ਦੇ 36 ਸੂਬਿਆਂ ’ਚ ਮੁਫ਼ਤ ਅਨਾਜ ਦਾ ਕੋਟਾ ਜਾਰੀ

Monday, May 23, 2022 - 10:46 AM (IST)

PM ਸਕੀਮ ਤਹਿਤ ਪੰਜਾਬ ਸਮੇਤ ਦੇਸ਼ ਦੇ 36 ਸੂਬਿਆਂ ’ਚ ਮੁਫ਼ਤ ਅਨਾਜ ਦਾ ਕੋਟਾ ਜਾਰੀ

ਦੋਰਾਹਾ/ਰਾੜਾ ਸਾਹਿਬ (ਸੁਖਵੀਰ ਸਿੰਘ) : ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕੋਵਿਡ-19 ਤੋਂ ਆਰੰਭ ਕੀਤੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪਹਿਲਾਂ ਪੰਜ ਫੇਜ਼ਾਂ ਰਾਹੀਂ ਦੇਸ਼ ਦੇ ਅੰਦਰ ਕਰੀਬ 82 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਾ ਲਾਭ ਦਿੱਤਾ ਗਿਆ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇਵੇਂ ਫੇਜ਼ ਲਈ ਅਪ੍ਰੈਲ 2022 ਤੋਂ ਸਤੰਬਰ 2022 ਤੱਕ 6 ਮਹੀਨੇ ਦੀ ਕਣਕ ਅਤੇ ਚੌਲ ਵੰਡਣ ਲਈ ਕੋਟਾ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਖ਼ਾਕੀ ਫਿਰ ਦਾਗਦਾਰ, ਨਸ਼ਿਆਂ ਨੂੰ ਲੈ ਕੇ 5 ਪੁਲਸ ਮੁਲਾਜ਼ਮ ਇਕ ਔਰਤ ਸਣੇ ਗ੍ਰਿਫ਼ਤਾਰ

ਭਾਰਤ ਸਰਕਾਰ ਦੇ ਖ਼ਪਤਕਾਰ ਮਾਮਲੇ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲਾ ਕ੍ਰਿਸ਼ੀ ਭਵਨ ਨਵੀਂ ਦਿੱਲੀ ਵੱਲੋਂ ਜਾਰੀ ਪੱਤਰ ਰਾਹੀਂ ਦੇਸ਼ ਦੇ 36 ਸੂਬਿਆਂ ਦੇ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਅਧੀਨ ਵਾਲੇ ਖ਼ਪਤਕਾਰਾਂ ਨੂੰ ਜਾਰੀ ਪੱਤਰ ’ਚ ਏ. ਏ. ਵਾਈ, ਪੀ. ਐੱਚ. ਐੱਚ ਅਤੇ ਡੀ. ਬੀ. ਟੀ. ਅਧੀਨ ਆਉਂਦੇ ਲਾਭਪਾਤਰੀਆਂ ਨੂੰ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 6 ਮਹੀਨੇ ਦੀ ਮੁਫ਼ਤ ਕਣਕ ਜਾਂ ਚੌਲ ਵੰਡਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮਨੀਮਾਜਰਾ 'ਚ ਪੈਦਲ ਜਾ ਰਹੇ ਨੌਜਵਾਨ ਦਾ ਕਤਲ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜਰ

ਇਸ ਸਮੇਂ ਮੰਤਰਾਲੇ ਵੱਲੋਂ ਜਿੱਥੇ 36 ਸੂਬਿਆਂ ਨੂੰ ਮੁਫ਼ਤ ਕਣਕ ਵੰਡੀ ਜਾਵੇਗੀ, ਉਸ ਦੀ 3986249.5150 ਮੀਟ੍ਰਿਕ ਟਨ ਕਣਕ ਦੀ ਐਲੋਕੇਸ਼ਨ ਕਰ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਪੰਜਾਬ, ਰਾਜਸਥਾਨ, ਚੰਡੀਗੜ੍ਹ ਤੇ ਹਰਿਆਣਾ ਆਦਿ ਸੂਬਿਆਂ ਨੂੰ ਛੱਡ ਕੇ 32 ਸੂਬਿਆਂ ਨੂੰ ਚੌਲਾਂ ਦਾ ਕੋਟਾ 327381.1806 ਮੀਟ੍ਰਿਕ ਟਨ ਜਾਰੀ ਕਰ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਜਿੱਥੇ ਪਹਿਲਾਂ ਡੀ. ਬੀ. ਟੀ. ਲਾਗੂ ਕੀਤੀ ਸੀ, ਉਨ੍ਹਾਂ ਸੂਬਿਆਂ ’ਚ ਮੁਫ਼ਤ ਕਣਕ ਤੇ ਚੌਲ ਦੀ ਸਪਲਾਈ ਕੀਤੀ ਜਾਵੇਗੀ ਅਤੇ 30 ਮਈ 2022 ਤੋਂ ਸਾਰੇ ਸੂਬਿਆਂ ਨੂੰ ਕਣਕ-ਚੌਲ ਚੁੱਕਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News