ਪੰਜਾਬ 'ਚ ਚੋਣ ਪ੍ਰਚਾਰ ਦਾ ਆਖ਼ਰੀ ਦਿਨ: PM ਮੋਦੀ, ਯੋਗੀ ਤੇ ਰਾਹੁਲ ਗਾਂਧੀ ਸਣੇ ਦਹਾੜਣਗੇ ਇਹ ਦਿੱਗਜ ਆਗੂ

05/30/2024 10:40:30 AM

ਲੁਧਿਆਣਾ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਆਪਣੇ ਅਖ਼ੀਰਲੇ ਪੜਾਅ ਵੱਲ ਵੱਧ ਰਹੀਆਂ ਹਨ। ਪੰਜਾਬ ਸਣੇ ਦੇਸ਼ ਭਰ ਵਿਚ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸੇ ਤਹਿਤ ਅੱਜ ਚੋਣ ਪ੍ਰਚਾਰ ਤੇ ਰੈਲੀਆਂ ਦਾ ਦੌਰ ਰੁੱਕ ਜਾਵੇਗਾ ਤੇ ਅੱਜ ਸ਼ਾਮ ਤੋਂ ਬਾਅਦ ਸਿਰਫ਼ 4 ਲੋਕਾਂ ਦੇ ਨਾਲ ਡੋਰ-ਟੂ-ਡੋਰ ਪ੍ਰਚਾਰ ਕਰਨ ਦੀ ਹੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਸਣੇ ਕਈ ਦਿੱਗਜ ਪੰਜਾਬ ਵਿਚ ਚੋਣ ਰੈਲੀਆਂ ਕਰਨ ਲਈ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬੋਲੇ ਰਾਹੁਲ ਗਾਂਧੀ: PM ਮੋਦੀ ਨੇ ਅੰਬਾਨੀ-ਅਡਾਨੀ ਦੇ ਫਾਇਦੇ ਲਈ ਖ਼ਤਮ ਕੀਤੇ ਪੰਜਾਬ ਦੇ ਛੋਟੇ ਉਦਯੋਗਪਤੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿਚ ਚੋਣ ਰੈਲੀ ਕਰਨਗੇ। ਉਹ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਅਤੇ ਹੋਰ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਰੈਲੀ ਅੱਜ ਸਵੇਰੇ 11 ਵਜੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਵਿਚ ਚੋਣ ਰੈਲੀ ਕੀਤੀ ਗਈ ਸੀ। 

ਰਾਹੁਲ ਗਾਂਧੀ ਸਵੇਰੇ ਓਡੀਸ਼ਾ ਵਿਖੇ ਰੈਲੀ ਕਰਨ ਮਗਰੋਂ ਪੰਜਾਬ ਆਉਣਗੇ। ਦੁਪਹਿਰ 4 ਵਜੇ ਉਹ ਨਵਾਂਸ਼ਹਿਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਬੀਤੇ ਦਿਨੀਂ ਉਹ ਲੁਧਿਆਣਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀ ਕਰ ਕੇ ਗਏ ਸਨ। ਇਸ ਦੌਰਾਨ ਉਨ੍ਹਾਂ ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ ਸਨ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਸਵੇਰੇ-ਸਵੇਰੇ ਹੋਇਆ ਬਲਾਸਟ! ਮਾਂ-ਪੁੱਤ ਝੁਲਸੇ, ਪੈ ਗਈਆਂ ਭਾਜੜਾਂ

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਅੱਜ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ। ਉਹ ਅੱਜ ਪੰਜਾਬ ਵਿਚ 2 ਥਾਵਾਂ 'ਤੇ ਰੈਲੀ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਉਹ ਮੋਹਾਲੀ ਵਿਚ ਰੈਲੀ ਕਰਨਗੇ। ਉਹ ਤਕਰੀਬਨ ਡੇਢ ਵਜੇ ਇੱਥੇ ਪਹੁੰਚਣਗੇ। ਇਸ ਦੌਰਾਨ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਲਈ ਵੋਟ ਮੰਗਣਗੇ। ਇਸ ਮਗਰੋਂ ਉਹ ਲੁਧਿਆਣਾ ਜਾਣਗੇ ਅਤੇ ਉੱਥੋਂ ਪਾਰਟੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਲੁਧਿਆਣਾ ਵਿਚ ਉਨ੍ਹਾਂ ਦੀ ਰੈਲੀ ਤਕਰੀਬਨ ਢਾਈ ਵਜੇ ਹੋਵੇਗੀ।

ਇਸੇ ਤਰ੍ਹਾਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅੱਜ ਅੰਮ੍ਰਿਤਸਰ, ਫਰੀਦਕੋਟ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕਰਨਗੇ। ਉਹ ਸਵੇਰੇ 11.25 ਵਜੇ ਅੰਮ੍ਰਿਤਸਰ, ਦੁਪਹਿਰ 1.35 ਵਜੇ ਫਰੀਦਕੋਟ ਵਿਚ ਪਬਲਿਕ ਮੀਟਿੰਗਾਂ ਕਰਨਗੇ। ਇਸ ਮਗਰੋਂ ਦੁਪਹਿਰ 3.55 ਵਜੇ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੇਲਵੇ ਰੋਡ ਤੋਂ ਅੱਡਾ ਬਜ਼ਾਰ ਤਕ ਰੋਡ ਸ਼ੋਅ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News