ਪੀ.ਐਮ. ਮੋਦੀ ਬੰਦ ਕਰ ਸਕਦੇ ਹਨ ਆਪਣੇ ਸੋਸ਼ਲ ਮੀਡੀਆ ਅਕਾਉਂਟ

03/02/2020 11:49:36 PM

ਜਲੰਧਰ (ਵੈੱਬ ਡੈਸਕ)- ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸੋਚ  ਰਿਹਾ ਹਾਂ ਕਿ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਫੇਸਬੁੱਕ, ਟਵਿੱਟਰ , ਇੰਸਟਾਗ੍ਰਾਮ ਅਤੇ ਯੂ-ਟਿਊਬ ਅਕਾਉਂਟ ਬੰਦ ਕਰ ਦਿਆਂ। ਇਹ ਪੋਸਟ ਉਨ੍ਹਾਂ ਨੇ ਆਪਣੇ ਵੈਰੀਫਾਈਡ ਟਵਿੱਟਰ ਅਕਾਉਂਟ @narinderamodi 'ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉੰਟ 'ਤੇ ਕੁਝ ਇਸ ਤਰ੍ਹਾਂ ਲਿਖਿਆ।

PunjabKesari

ਇਸ 'ਤੇ 2.8k ਲੋਕਾਂ ਨੇ ਕੁਮੈਂਟ ਕੀਤੇ ਹਨ, ਜਦੋਂ ਕਿ 2.5k ਵਲੋਂ ਰੀਟਵੀਟ ਕੀਤਾ ਗਿਆ ਹੈ ਅਤੇ ਨਰਿੰਦਰ ਮੋਦੀ ਦੀ ਇਸ ਪੋਸਟ ਨੂੰ 7.9k ਯੂਜ਼ਰਸ ਵਲੋਂ ਲਾਈਕ ਕੀਤਾ ਗਿਆ ਹੈ। ਪੀ.ਐਮ. ਮੋਦੀ ਦੇ ਇਸ ਟਵੀਟ ਨੂੰ ਕਈ ਯੂਜ਼ਰਾਂ ਵਲੋਂ  ਰੀਟਵੀਟ ਕੀਤਾ ਗਿਆ,ਜਿਨ੍ਹਾਂ 'ਚ ਕਈਆਂ ਨੇ ਉਨ੍ਹਾਂ ਦੇ ਹੱਕ ਵਿਚ ਰੀਟਵੀਟ ਕੀਤੇ ਤੇ ਕਈਆਂ ਨੇ ਖਿਲਾਫ। 
ਇਕ ਯੂਜ਼ਰ ਨੇ ਲਿਖਿਆ ਕਿ ਮੋਦੀ ਜੀ ਤੁਹਾਡੇ ਇਸ ਵਿਚਾਰ ਨੂੰ ਬਦਲਣ ਲਈ ਅਸੀਂ ਕਿੰਨੇ ਰੀਟਵੀਟ ਕਰੀਏ?
ਇਕ ਹੋਰ ਯੂਜ਼ਰ ਨੇ ਰੀਟਵੀਟ ਕਰਦਿਆਂ ਇਹ ਤੱਕ ਕਹਿ ਦਿੱਤਾ ਕਿ ਸਰ ਤੁਸੀਂ ਜਲਦੀ ਅਹੁਦਾ ਵੀ ਛੱਡ ਦਿਓ।

PunjabKesari

ਟਵਿੱਟਰ ਟ੍ਰੈਂਡਿੰਗ ਵਿਚ ਪੀ.ਐਮ. ਨਰਿੰਦਰ ਮੋਦੀ ਦੇ ਹੱਕ ਵਿਚ 24 ਹਜ਼ਾਰ ਤੋਂ ਵਧੇਰੇ ਲੋਕਾਂ ਨੇ 'ਨੋ ਸਰ' ਲਿੱਖ ਕੇ ਰੀਟਵੀਟ ਕੀਤਾ ਹੈ।

PunjabKesari

ਟਵਿੱਟਰ 'ਤੇ ਪੀ.ਐਮ. ਮੋਦੀ ਦੇ 5.33 ਕਰੋੜ ਫਾਲੋਅਰਸ
ਪੀ.ਐਮ. ਮੋਦੀ ਦਾ ਇਹ ਟਵੀਟ ਇਸ ਲਈ ਵੀ ਹੈਰਾਨੀ ਪੈਦਾ ਕਰਦਾ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫਾਲੋਇੰਗ ਹੈ। ਫੇਸਬੁੱਕ ਤੇ ਟਵਿੱਟਰ 'ਤੇ ਪੀ.ਐਮ. ਮੋਦੀ ਦੇ ਸਭ ਤੋਂ ਜ਼ਿਆਦਾ ਫਾਲੋਅਰਸ ਹਨ। ਟਵਿੱਟਰ 'ਤੇ ਪੀ.ਐਮ. ਮੋਦੀ ਨੂੰ 5 ਕਰੋੜ 33 ਲੱਖ 70 ਹਜ਼ਾਰ ਯੂਜ਼ਰਸ ਫੋਲੋ ਕਰਦੇ ਹਨ ਅਤੇ ਉਹ ਖੁਦ ਵੀ 2373 ਲੋਕਾਂ ਨੂੰ ਫੋਲੋ ਕਰਦੇ ਹਨ। ਫੇਸਬੁੱਕ 'ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 4 ਕਰੋੜ 45 ਲੱਖ, ਇੰਸਟਾਗ੍ਰਾਮ 'ਤੇ 3 ਕਰੋੜ 52 ਲੱਖ, ਯੂ-ਟਿਊਬ 'ਤੇ 45 ਲੱਖ ਹੈ। ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਚੋਟੀ ਦੇ 20 ਨੇਤਾਵਾਂ ਵਿਚ ਮੋਦੀ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਮੋਦੀ ਸਾਲ 2009 ਵਿਚ ਟਵਿੱਟਰ ਨਾਲ ਜੁੜੇ ਸਨ। ਉਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਤੋਂ ਬਾਅਦ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧਦੀ ਗਈ।


Sunny Mehra

Content Editor

Related News