ਮੋਤਾ ਸਿੰਘ ਨਗਰ ''ਚ ਸਥਿਤ 27 ਮਰਲੇ ਦੇ ਪਲਾਟ ਨੂੰ ਲੈ ਕੇ ਛਿੜਿਆ ਵਿਵਾਦ

10/17/2019 12:15:20 PM

ਜਲੰਧਰ (ਜ.ਬ.) - ਸਥਾਨਕ ਮੋਤਾ ਸਿੰਘ ਨਗਰ 'ਚ ਸਥਿਤ 27 ਮਰਲੇ ਦੇ ਪਲਾਟ ਨੂੰ ਲੈ ਕੇ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 27 ਮਰਲੇ ਪਲਾਟ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਪਲਾਟ 'ਚ ਰਹਿ ਰਹੇ ਹਨ। ਬੀਤੇ ਕੁਝ ਮਹੀਨਿਆਂ ਦੌਰਾਨ ਅਗਰਵਾਲ ਡਾਬੇ ਦੇ ਸੰਚਾਲਕ ਨੇ ਇਸ ਪਲਾਟ ਨੂੰ ਉਸ ਦੇ ਮਾਲਕ ਤੋਂ ਖਰੀਦ ਲਿਆ, ਜਿਸ ਦੇ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਕੇਸ ਅਦਾਲਤ 'ਚ ਚੱਲ ਰਿਹਾ। ਇਸ ਕੇਸ 'ਚ ਉਨ੍ਹਾਂ ਨੂੰ ਸਟੇਟਸ ਕੋ ਮਿਲਿਆ ਹੈ, ਜਿਸ ਦੇ ਬਾਵਜੂਦ ਆਏ ਦਿਨ ਗੁੰਡਿਆਂ ਵਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਇਸ ਪਲਾਟ ਨੂੰ ਖਾਲੀ ਕਰੋ। ਉਨ੍ਹਾਂ ਕਿਹਾ ਕਿ ਨਾ ਤਾਂ ਪੁਲਸ ਉਨ੍ਹਾਂ ਦੀ ਸ਼ਿਕਾਇਤ ਸੁਣ ਰਹੀ ਹੈ ਤੇ ਨਾ ਹੀ ਪ੍ਰਸ਼ਾਸਨ। ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਬਰਨ ਘਰਾਂ ਤੋਂ ਕੱਢਿਆ ਗਿਆ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਲਾਟ ਖਾਲੀ ਕਰਵਾਇਆ ਗਿਆ।

ਪਲਾਟ ਦੀ ਰਜਿਸਟਰੀ ਮੇਰੇ ਨਾਂ 'ਤੇ ਹੈ, ਪ੍ਰਵਾਸੀ ਜ਼ਬਰਨ ਰਹਿ ਰਹੇ ਹਨ: ਨਰੇਸ਼ ਕੁਮਾਰ
ਦੂਜੇ ਪਾਸੇ ਖੁਦ ਨੂੰ ਪਲਾਟ ਦਾ ਮਾਲਕ ਦੱਸਦੇ ਹੋਏ ਅਗਰਵਾਲ ਢਾਬੇ ਦੇ ਸੰਚਾਲਕ ਨਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਮੋਤਾ ਨਗਰ ਦਾ ਪਲਾਟ ਨੰ. 721 ਉਸ ਦੀ ਅਸਲ ਮਾਲਕ ਪੁਰੇਵਾਲ ਤੋਂ ਖਰੀਦਿਆ ਸੀ ਤੇ ਪਲਾਟ ਖਾਲੀ ਸੀ। ਪ੍ਰਵਾਸੀ ਮਜ਼ਦੂਰ ਜ਼ਬਰਨ ਪਲਾਟ 'ਚ ਘੁਲ ਕੇ ਬੈਠੇ ਹਨ। ਦੋ ਲੋਕਾਂ ਦੇ ਖਿਲਾਫ ਪੁਲਸ ਵਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਹੋਰਾਂ 'ਤੇ ਵੀ ਜਲਦ ਕੀਤੀ ਜਾਵੇਗਾ।


rajwinder kaur

Content Editor

Related News