ਪਿਟਬੁਲ ਡਾਗ ਨੂੰ ਮਾਰੀ ਗੋਲੀ, ਵਾਇਰਲ ਵੀਡੀਓ ਨੇ ਲਗਾਈ ਕਮੇਂਟਸ ਦੀ ਝੜੀ (ਵੀਡੀਓ)

Friday, Dec 08, 2017 - 12:36 PM (IST)

ਲੁਧਿਆਣਾ — ਪਿਟਬੁਲ ਡਾਗ ਪਾਲਣ ਵਾਲਿਆਂ 'ਤੇ ਭਾਰੀ ਪੈ ਰਿਹਾ ਹੈ, ਇਸ ਗੱਲ ਦ ਾ ਖੁਲਾਸਾ ਲੁਧਿਆਣਾ 'ਚ ਹੋਈ ਘਟਨਾ ਤੋਂ ਲਗਾਇਆ ਜਾ ਸਕਦਾ ਹੈ, ਜਿਥੇ ਇਸ ਕੁੱਤੇ ਨੇ ਆਪਣੇ ਹੀ ਮਾਲਕ ਦੇ ਬੱਚੇ ਨੂੰ ਨੋਚ ਖਾਦਾ ਸੀ।
ਮਹਾਨਗਰ 'ਚ ਤਾਜ਼ਾ ਮਾਮਲਾ ਇਕ ਪਿਟਬੁਲ ਡਾਗ ਨੂੰ ਬੰਨ ਕੇ ਗੋਲੀ ਮਾਰਨ ਦਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਿੰਡ ਦੇ ਕੁਝ ਲੋਕਾਂ ਨੇ ਇਕ ਡਾਗ ਨੂੰ ਪਹਿਲਾਂ ਬੰਨਿਆ ਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਇਸ ਪੂਰੀ ਘਟਨਾ ਨੂੰ ਉਥੇ ਖੜ੍ਹੇ ਲੋਕਾਂ ਨੇ ਕੈਮਰੇ 'ਚ ਕੈਦ ਕਰ ਲਿਆ। ਜਾਣਕਾਰੀ ਮੁਤਾਬਕ ਇਹ ਘਟਨਾ ਲੁਧਿਆਣਾ ਦੇ ਨੇੜੇ ਕਸਬਾ ਸਮਰਾਲਾ ਦੇ ਪਿੰਡ ਮਾਦਪੁਰ ਦੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਦਰਦਨਾਕ ਤੇ ਇਤਰਾਜ਼ਯੋਗ ਕਿਹਾ ਹੈ। ਲੋਕਾਂ ਨੇ ਕਮੇਂਟ ਕਰਦੇ ਹੋਏ ਲਿਖਿਆ ਹੈ ਕਿ ਜਦ ਲੋਕਾਂ ਨੂੰ ਪਤਾ ਹੈ ਕਿ  ਪਿਟਬੁਲ ਖਤਨਾਕ ਹੈ ਤਾਂ ਉਹ ਅਜਿਹਾ ਜਾਨਵਰ ਰਖਦੇ ਕਿਉਂ ਹਨ?
ਇਕ ਹੋਰ ਕਮੇਂਟ 'ਚ ਲਿਖਿਆ ਹੈ ਕਿ ਗੋਲੀ ਮਾਰਨ ਵਾਲਾ ਆਦਮੀ ਨਹੀਂ ਜਾਨਵਰ ਹੈ, ਜੋ ਇਸ ਤਰ੍ਹਾਂ ਇਕ ਕੁੱਤੇ 'ਤੇ ਆਪਣੀ ਮਰਦਾਨਗੀ ਦਿਖਾ ਰਿਹਾ ਹੈ।


Related News