ਪਿਸਤੌਲ ਦੀ ਨੋਕ ''ਤੇ ਠੇਕੇ ਦੇ ਇੰਚਾਰਜ ਤੋਂ ਨਕਦੀ ਤੇ ਸ਼ਰਾਬ ਲੁੱਟੀ

05/29/2017 5:08:36 PM

ਸੰਗਰੂਰ (ਵਿਵੇਕ ਸਿੰਧਵਾਨੀ, ਗੋਇਲ) : ਸ਼ਰਾਬ ਦੇ ਠੇਕੇ ਦੇ ਇੰਚਾਰਜ ਤੋਂ 3 ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ ''ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਨਾਰੰਗ ਸਿੰਘ ਵਾਸੀ ਧੌਲ ਕਲਾਂ ਜੋ ਕਿ ਪਿੰਡ ਸੰਦੌੜ ਦੇ ਸ਼ਰਾਬ ਦੇ ਠੇਕਿਆਂ ਦਾ ਇੰਚਾਰਜ ਹੈ, ਬਲੈਰੋ ਗੱਡੀ ''ਚ ਆਪਣੇ ਡਰਾਈਵਰ ਸਣੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਅਤੇ ਕੈਸ਼ ਇਕੱਠਾ ਕਰ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਪਿੰਡ ਜਿੱਤਵਾਲ ਠੇਕੇ ''ਤੇ ਪਹੁੰਚਿਆ ਤਾਂ 3 ਨੌਜਵਾਨ ਇਕ ਮੋਟਰਸਾਈਕਲ ''ਤੇ ਆਏ, ਜਿਨ੍ਹਾਂ ''ਚੋਂ ਇਕ ਮੋਨੇ ਵਿਅਕਤੀ ਨੇ ਡੱਬ ''ਚੋਂ ਪਿਸਤੌਲ ਕੱਢ ਕੇ ਗੁਰਮੇਲ ਸਿੰਘ ''ਤੇ ਤਾਣ ਲਈ ਅਤੇ 3 ਹਜ਼ਾਰ ਰੁਪਏ, ਇਕ ਸੋਫੀਆ ਸ਼ਰਾਬ ਦਾ ਡੱਬਾ ਖੋਹ ਕੇ ਫਰਾਰ ਹੋ ਗਏ। ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ''ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News