ਪਿਸਤੌਲ ਦੇ ਜ਼ੋਰ 'ਤੇ ਲੁਟੇਰਿਆਂ ਨੇ ਲੁੱਟੀ ਇਨੋਵਾ

12/24/2018 6:43:07 PM

ਮੱਖੂ (ਆਹੂਜਾ) : ਮੱਖੂ ਨਜ਼ਦੀਕ ਤਲਵੰਡੀ ਨਿਪਾਲਾਂ ਦੀਆਂ ਨਹਿਰਾ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਨੋਵਾ ਕਾਰ ਪੀ. ਬੀ. 29. ਆਰ 3849 ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਦਾ ਡਰਾਇਵਰ ਅਵਤਾਰ ਸਿੰਘ ਪੁੱਤਰ ਸਿਫਤ ਸਿੰਘ ਵਾਸੀ ਲੰਡੇ ਕੇ (ਮੋਗਾ) ਕੋਲੋਂ ਤਿੰਨ ਵਿਅਕਤੀਆਂ ਵੱਲੋਂ ਮੋਗਾ ਤੋਂ ਮੱਲਾਂਵਾਲਾ ਜਾਣ ਲਈ ਕਾਰ ਕਰਾਏ 'ਤੇ ਕੀਤੀ ਗਈ ਸੀ। ਜਦੋਂ ਇਨੋਵਾ ਕਾਰ ਪਿੰਡ ਤਲਵੰਡੀ ਨਿਪਾਲਾਂ ਦੇ ਨਜ਼ਦੀਕ ਨਹਿਰਾਂ ਕੋਲ ਪਹੁੰਚੀ ਤਾਂ ਤਿੰਨਾਂ ਵਿਅਕਤੀਆਂ 'ਚੋਂ ਇਕ ਵਿਅਕਤੀ ਉਲਟੀ ਆਉਣ ਦਾ ਬਹਾਨਾ ਬਣਾ ਕੇ ਤਿੰਨੇ ਵਿਅਕਤੀ ਕਾਰ 'ਚੋਂ ਹੇਠਾਂ ਉਤਰ ਆਏ ਅਤੇ ਪਿਸਤੌਲ ਦੀ ਨੋਕ 'ਤੇ ਕਾਰ ਡਰਾਇਵਰ ਕੋਲੋਂ ਲੈ ਕੇ ਮੱਲਾਂਵਾਲਾ ਨੂੰ ਫਰਾਰ ਹੋ ਗਏ।


Related News