ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ ਅਣਪਛਾਤੇ ਵਿਅਕਤੀਆਂ ਨੇ 2 ਲੱਖ 30 ਹਜ਼ਾਰ ਦੀ ਕੀਤੀ ਲੁੱਟ

Saturday, May 15, 2021 - 04:23 PM (IST)

ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ ਅਣਪਛਾਤੇ ਵਿਅਕਤੀਆਂ ਨੇ 2 ਲੱਖ 30 ਹਜ਼ਾਰ ਦੀ ਕੀਤੀ ਲੁੱਟ

ਮਮਦੋਟ (ਸ਼ਰਮਾ) : ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਪੋਜੋ ਕੇ ਉਤਾੜ ਵਿਖੇ ਪੀ.ਐੱਨ.ਬੀ. ਮਿੱਤਰ ਕੇਂਦਰ ਵਿਚੋਂ ਕਰੀਬ 3 ਵਜੇ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ 2 ਲੱਖ 30 ਹਜ਼ਾਰ ਰੁਪਏ ਲੁੱਟ ਲਏ। ਇਸ ਸਬੰਧੀ ਕਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੱਕ ਭੰਗੇ ਵਾਲਾ ਨੇ ਦੱਸਿਆ ਕਿ ਉਹ ਪਿੰਡ ਪੋਜੋ ਕੇ ਉਤਾੜ ਵਿਖੇ ਪੀ.ਐੱਨ.ਬੀ. ਮਿੱਤਰ ਕੇਂਦਰ ਚਲਾ ਰਿਹਾ ਹੈ ਅਤੇ ਅੱਜ ਉਸ ਦੇ ਨਾਲ ਕੇਂਦਰ ਵਿਚ ਕੁਲਦੀਪ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਕਿਲੀ ਸਹਾਇਤਾ ਵਾਸਤੇ ਕੰਮ ਕਰ ਰਿਹਾ ਸੀ । 

ਉਸ ਨੇ ਦੱਸਿਆ ਕਿ ਅੱਜ ਕਰੀਬ 2. 57 ਵਜੇ 3 ਨਕਾਬਪੋਸ਼ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਕੇਂਦਰ ਅੰਦਰ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ’ਤੇ ਕੇਂਦਰ ਵਿਚ ਪਏ 2 ਲੱਖ 30 ਹਜ਼ਾਰ ਰੁਪਏ ਲੁੱਟ ਕੇ ਧਮਕੀਆ ਦਿੰਦੇ ਹੋਏ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਮਮਦੋਟ ਵਿਖੇ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ।

ਉਧਰ ਇਸ ਲੁੱਟ ਦੀ ਘਟਨਾ ਸਬੰਧੀ ਜਦੋਂ ਇੰਸਪੈਕਟਰ ਰਵੀ ਕੁਮਾਰ ਐੱਸ.ਐੱਚ.ਓ. ਮਮਦੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੀ ਤਫਤੀਸ਼ ਜਾਰੀ ਹੈ ਅਤੇ ਜਲਦੀ ਲੁੱਟ ਖੋਹ ਕਰਨ ਵਾਲੇ ਵਿਅਕਤੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਤਫਤੀਸ਼ ਥਾਣੇਦਾਰ ਲਖਵਿੰਦਰ ਸਿੰਘ ਕਰ ਰਹੇ ਹਨ ।


author

Gurminder Singh

Content Editor

Related News