ਪਿਸਤੌਲ ਵਿਖਾ ਕੇ ਖੋਹਿਆ ਮੋਟਰਸਾਈਕਲ

12/25/2018 5:38:18 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪਿਸਟਲ ਦੀ ਨੋਕ 'ਤੇ ਇਕ ਵਿਅਕਤੀ ਤੋਂ ਮੋਟਰਸਾਈਕਲ ਖੋਹਣ 'ਤੇ ਇਕ ਵਿਅਕਤੀ ਨੂੰ ਨਾਮਜ਼ਦ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਛਾਂਜਲੀ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਚੌਂਕੀ ਮਹਿਲਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਦਈ ਅੰਤਰਜਾਮੀ ਸਿੰਘ ਵਾਸੀ ਮਹਿਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਕੰਮ ਉਪਰੰਤ ਆਪਣੇ ਮੋਟਰਸਾਈਕਲ'ਤੇ ਘਰ ਜਾ ਰਿਹਾ ਸੀ ਜਦੋਂ ਉਹ ਸੂਬੇਦਾਰ ਹਮੀਰ ਸਿੰਘ ਦੇ ਘਰ ਨਜ਼ਦੀਕ ਪਹੁੰਚਿਆ ਤਾਂ ਉਹ ਮੋਟਰਸਾਇਕਲ ਰੋਕ ਕੇ ਪਿਸ਼ਾਬ ਕਰਨ ਲੱਗਾ ਤਾਂ ਇੰਨੇ 'ਚ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਉਸ ਕੋਲ ਆਪਣਾ ਮੋਟਰਸਾਈਕਲ ਰੋਕਿਆ। ਜਿਨ੍ਹਾਂ 'ਚ ਇਕ ਵਿਅਕਤੀ ਕਰਮਜੀਤ ਸਿੰਘ ਵਾਸੀ ਬੀਹਲਾ ਜ਼ਿਲਾ ਬਰਨਾਲਾ ਸੀ ਜੋ ਮਦਈ ਦੇ ਪਿੰਡ 'ਚ ਹੀ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ, ਨੇ ਪਿਸਟਲ ਕੱਢ ਕੇ ਮੁਦਈ ਵੱਲ ਤਾਣ ਲਈ ਅਤੇ ਉਸ ਦਾ ਮੋਟਰਸਾਈਕਲ ਖੋਹ ਲਿਆ ਅਤੇ ਫਾਇਰ ਕਰਦੇ ਹੋਏ ਤਿੰਨੇ ਦੋਸ਼ੀ ਦਿੜ੍ਹਬਾ ਵੱਲ ਫਰਾਰ ਹੋ ਗਏ।


Related News