ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ ਸਾਂਝੀ ਕੀਤੀ ਖ਼ਾਸ ਵੀਡੀਓ

Sunday, Jul 19, 2026 - 07:03 PM (IST)

ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ ਸਾਂਝੀ ਕੀਤੀ ਖ਼ਾਸ ਵੀਡੀਓ

ਜਲੰਧਰ (ਵੈੱਬ ਡੈਸਕ)- ਪੈ ਰਹੀ ਭਿਆਨਕ ਗਰਮੀ ਅਤੇ ਬਦਲਦੇ ਮੌਸਮ ਦੇ ਨਾਲ-ਨਾਲ ਬੱਚਿਆਂ ਨੂੰ ਖਾਂਸੀ-ਬੁਖ਼ਾਰ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਪਰ ਫਿਰ ਵੀ ਬੱਚੇ ਗਰਮੀ ਦੌਰਾਨ ਵੀ ਧੁੱਪ ਵਿਚ ਬਾਹਰ ਖੇਡਣ ਤੋਂ ਪਰਹੇਜ਼ ਨਹੀਂ ਕਰਦੇ ਹਨ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਕੂ ਟੀ. ਵੀ. ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿਚ ਸਿਹਤ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਗਈ ਹੈ। ਇਹ ਵੀਡੀਓ ਬੱਚਿਆਂ ਲਈ ਇਕ ਸਬਕ ਹੈ ਕਿ ਸਾਨੂੰ ਹਮੇਸ਼ਾ ਆਪਣੇ ਮਾਪਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ।

PunjabKesari

ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਪਿੰਕੂ ਨੂੰ ਤੇਜ਼ ਬੁਖ਼ਾਰ ਹੋਣ ਮਗਰੋਂ ਉਸ ਨੂੰ ਉਸ ਦੀ ਮਾਂ ਡਾਕਟਰ ਕੋਲ ਲੈ ਕੇ ਜਾਂਦੀ ਹੈ। ਡਾਕਟਰ ਨੂੰ ਆਪਣੀ ਹਾਲਤ ਦੱਸਦੇ ਹੋਏ ਪਿੰਕੂ ਕਹਿੰਦਾ ਹੈ ਕਿ ਉਸ ਨੂੰ ਨੀਂਦ ਨਹੀਂ ਆ ਰਹੀ ਅਤੇ ਕੁਝ ਵੀ ਖਾਣ-ਪੀਣ ਨੂੰ ਦਿਲ ਨਹੀਂ ਕਰ ਰਿਹਾ। ਇਸ ਦੇ ਨਾਲ ਹੀ ਪਿੰਕੂ ਸਿਰ ਦਰਦ ਅਤੇ ਸਰੀਰ 'ਚ ਦਰਦ ਹੋਣ ਦੀ ਸ਼ਿਕਾਇਤ ਵੀ ਕੀਤੀ। 

PunjabKesari


ਪਿੰਕੂ ਦੀ ਹਾਲਤ ਵੇਖ ਕੇ ਡਾਕਟਰ ਨੇ ਮੁਸਕਰਾਉਂਦੇ ਹੋਏ ਉਸ ਨੂੰ ਬੁਖ਼ਾਰ ਦਾ ਅਸਲ ਕਾਰਨ ਦੱਸਿਆ। ਡਾਕਟਰ ਪਿੰਕੂ ਨੂੰ ਕਹਿੰਦਾ ਹੈ ਕਿ ਉਸ ਨੇ ਆਪਣੀ ਮੰਮੀ ਦੀ ਗੱਲ ਨਹੀਂ ਮੰਨੀ ਸੀ ਅਤੇ ਕੱਲ੍ਹ ਤੇਜ਼ ਗਰਮੀ 'ਚ ਬਾਹਰ ਖੇਡਦਾ ਰਿਹਾ ਸੀ ਜਿਸ ਕਾਰਨ ਉਸ ਦੀ ਤਬੀਅਤ ਖ਼ਰਾਬ ਹੋਈ। ਡਾਕਟਰ ਵੱਲੋਂ ਸਮੇਂ 'ਤੇ ਦਵਾਈ ਲੈਣ ਅਤੇ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣ ਦੀ ਹਦਾਇਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...

PunjabKesari

ਡਾਕਟਰ ਨੇ ਇਹ ਵੀ ਕਿਹਾ ਕਿ ਜੇਕਰ ਪਿੰਕੂ ਨੇ ਪਹਿਲਾਂ ਹੀ ਆਪਣੇ ਮਾਂ-ਪਿਓ ਦੀ ਗੱਲ ਮੰਨੀ ਹੁੰਦੀ ਤਾਂ ਅੱਜ ਉਸ ਨੂੰ ਡਾਕਟਰ ਕੋਲ ਆਉਣ ਦੀ ਲੋੜ ਨਹੀਂ ਸੀ ਪੈਣੀ। ਪਿੰਕੂ ਟੀ.ਵੀ. ਦੀ ਵੀਡੀਓ ਇਹ ਦਰਸਾਉਂਦੀ ਹੈ ਕਿ ਅਤਿ ਦੀ ਪੈ ਰਹੀ ਗਰਮੀ ਵਿਚਾਲੇ ਬੱਚਿਆਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਧੁੱਪ ਵਿਚ ਬਾਹਰ ਖੇਡਣ ਤੋਂ ਬਚਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News