ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ

Sunday, Aug 16, 2026 - 01:44 PM (IST)

ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ

ਜਲੰਧਰ (ਵੈੱਬ ਡੈਸਕ)- ਬੱਚਿਆਂ 'ਚ ਅੱਜਕੱਲ੍ਹ ਦੁੱਧ ਨਾ ਪੀਣ ਦੀ ਆਦਤ ਇਕ ਆਮ ਸਮੱਸਿਆ ਬਣਦੀ ਜਾ ਰਹੀ ਹੈ, ਜਿਸ ਕਾਰਨ ਮਾਪੇ ਅਕਸਰ ਚਿੰਤਾ ਵਿਚ ਰਹਿੰਦੇ ਹਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਕੂ ਟੀ. ਵੀ. ਨੇ ਇਕ ਦਿਲਚਸਪ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਬੱਚਿਆਂ ਨੂੰ ਖੇਡ-ਖੇਡ 'ਚ ਦੁੱਧ ਪੀਣ ਦੇ ਫਾਇਦੇ ਸਮਝਾਏ ਗਏ ਹਨ, ਜਿਸ ਨਾਲ ਬੱਚੇ ਚੰਗੀਆਂ ਆਦਤਾਂ ਨੂੰ ਸਿੱਖਣਗੇ। 

ਪਿੰਕੂ ਟੀ.ਵੀ. ਦੀ ਵੀਡੀਓ 'ਚ ਵਿਖਾਇਆ ਗਿਆ ਹੈ ਕਿ ਇਕ ਬੱਚਾ ਦੁੱਧ ਪੀਣ ਤੋਂ ਲਗਾਤਾਰ ਇਨਕਾਰ ਕਰਦਾ ਰਹਿੰਦਾ ਹੈ ਅਤੇ ਆਪਣੀ ਮਾਂ ਨੂੰ ਪਰੇਸ਼ਾਨ ਕਰਦਾ ਹੈ। ਜਦੋਂ ਮਾਂ ਉਸ ਦੀ ਸ਼ਿਕਾਇਤ ਦਾਦਾ ਜੀ ਕੋਲ ਲੈ ਕੇ ਜਾਂਦੀ ਹੈ ਤਾਂ ਦਾਦਾ ਬੱਚੇ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਦੁੱਧ ਦੀ ਅਹਿਮੀਅਤ ਬਾਰੇ ਦੱਸਦੇ ਹਨ। 

PunjabKesari

ਇਸ ਦੌਰਾਨ ਬੱਚੇ ਨੂੰ ਦੱਸਿਆ ਜਾਂਦਾ ਹੈ ਕਿ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਜੇਕਰ ਬੱਚਾ ਦੁੱਧ ਨਹੀਂ ਪੀਂਦਾ ਤਾਂ ਉਸ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਅਤੇ ਪੜ੍ਹਾਈ ਵੀ ਔਖੀ ਲੱਗਦੀ ਹੈ। ਵੀਡੀਓ ਵਿਚ ਦੁੱਧ ਦੀ ਅਹਿਮੀਅਤ ਦੱਸਦਿਆਂ ਕਿਹਾ ਗਿਆ ਹੈ ਕਿ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ, ਜੋ ਸਾਨੂੰ ਦੁੱਧ ਤੋਂ ਮਿਲਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮਲਾਈ ਸਮੇਤ ਦੁੱਧ ਪੀਣ ਨਾਲ ਬੱਚੇ ਜਲਦੀ ਵੱਡੇ ਹੁੰਦੇ ਹਨ। ਵੀਡੀਓ ਵਿਚ ਦਾਦਾ ਵੱਲੋਂ ਦੱਸੀਆਂ ਗਈਆਂ ਗੱਲਾਂ ਦਾ ਬੱਚੇ 'ਤੇ ਇੰਨਾ ਅਸਰ ਹੋਇਆ ਕਿ ਉਸ ਨੇ ਬਿਨਾਂ ਕਿਸੇ ਨਖਰੇ ਦੇ ਮਲਾਈ ਸਮੇਤ ਸਾਰਾ ਦੁੱਧ ਪੀ ਲਿਆ।

PunjabKesari

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਡਿਊਟੀ ਦੌਰਾਨ ਅਗਨੀਵੀਰ ਫ਼ੌਜੀ ਦੀ ਮੌਤ! 3 ਸਾਲ ਪਹਿਲਾਂ ਹੋਇਆ ਸੀ ਭਰਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News