ਭਾਜਪਾ ਆਗੂਆਂ ਨਾਲ ਤਸਵੀਰ ਵਾਇਰਲ ਹੋਣ ਮਗਰੋਂ ਬਰਖ਼ਾਸਤ ਪੁਲਸ ਮੁਲਾਜ਼ਮ ਪਿੰਕੀ ਨੇ ਦਿੱਤੀ ਸਫ਼ਾਈ

10/19/2021 6:49:15 PM

ਜਲੰਧਰ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਹੋਰ ਭਾਜਪਾ ਆਗੂਆਂ ਤੇ ਸਿੰਘੂ ਬਾਰਡਰ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਬਾਬਾ ਅਮਨ ਸਿੰਘ ਨਾਲ ਤਸਵੀਰ ਵਾਇਰਲ ਹੋਣ ਮਗਰੋਂ ਬਰਖ਼ਾਸਤ ਪੁਲਸ ਮੁਲਾਜ਼ਮ ਗੁਰਮੀਤ ਪਿੰਕੀ ਨੇ ਆਪਣੀ ਸਫ਼ਾਈ ਦਿੱਤੀ ਹੈ। ਪਿੰਕੀ ਨੇ ਕਿਹਾ ਹੈ ਕਿ ਮੈਨੂੰ ਇਸ ਮਾਮਲੇ ’ਚ ਬਿਨਾਂ ਕਿਸੇ ਗੱਲ ਤੋਂ ਘੜੀਸਿਆ ਜਾ ਰਿਹਾ ਹੈ। ਮੇਰਾ ਨਾਂ ਨਿਹੰਗ ਸਿੰਘਾਂ ਨਾਲ ਬਿਨਾਂ ਵਜ੍ਹਾ ਜੋੜਿਆ ਜਾ ਰਿਹਾ ਹੈ। ਮੇਰਾ ਨਿਹੰਗ ਸਿੰਘਾਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਉਨ੍ਹਾਂ ਕਿਹਾ ਹੈ ਕਿ ਮੇਰਾ ਨਿਹੰਗ ਸਿੰਘਾਂ ਨਾਲ ਕੋਈ ਲੈਣ-ਦੇਣ ਨਹੀਂ ਹੈ।

PunjabKesari

ਮੇਰੀ ਲੋਕਾਂ ਨੂੰ ਅਪੀਲ ਹੈ ਕਿ ਮੇਰਾ ਨਾਂ ਕਿਸੇ ਨਾਲ ਨਾ ਜੋੜਿਆ ਜਾਵੇ। ਪਿੰਕੀ ਨੇ ਕਿਹਾ ਕਿ ਮੈਂ ਆਪਣੇ ਕੰਮ ਲਈ 5 ਅਗਸਤ ਨੂੰ ਦਿੱਲੀ ਆਪਣੇ ਦੋਸਤ ਸੁਖਮਿੰਦਰ ਸਿੰਘ ਗਰੇਵਾਲ ਕੋਲ ਗਿਆ ਸੀ। ਉਥੇ ਇਸ ਦੌਰਾਨ ਸਿੰਘੂ ਬਾਰਡਰ ’ਤੇ ਮੈਂ ਨਿਹੰਗ ਅਮਨ ਸਿੰਘ ਨੂੰ ਵੀ ਮਿਲਿਆ ਸੀ। ਉਹ ਵੀ ਸਾਡੇ ਨਾਲ ਮੰਤਰੀ ਦੇ ਘਰ ਗਿਆ ਤੇ ਅਸੀਂ ਮਿਲ ਕੇ ਖਾਣਾ ਖਾਧਾ। ਜਿਹੜਾ ਵੀ ਸ਼ਖਸ ਮੇਰੇ ਖ਼ਿਲਾਫ਼ ਬੋਲੇਗਾ ਤਾਂ ਮੈਂ ਉਸ ਦੇ ਖ਼ਿਲਾਫ ਅਦਾਲਤ ’ਚ ਜਾਵਾਂਗਾ। ਮੈਂ ਇਸ ਦੀ ਘੋਖ ਕਰ ਰਿਹਾ ਹਾਂ ਤੇ 4-5 ਦਿਨਾਂ ’ਚ ਆਪਣੇ ਵੱਲੋਂ ਸਾਰੇ ਤੱਥ ਪੇਸ਼ ਕਰਾਂਗਾ। 


Manoj

Content Editor

Related News