ਸਾਬਕਾ ਪ੍ਰੇਮਿਕਾ ਦੀਆਂ ਤਸਵੀਰਾਂ ਪਤੀ ਨੂੰ ਭੇਜਣ ਵਾਲੇ ''ਤੇ ਪਰਚਾ

Monday, Mar 26, 2018 - 05:57 AM (IST)

ਸਾਬਕਾ ਪ੍ਰੇਮਿਕਾ ਦੀਆਂ ਤਸਵੀਰਾਂ ਪਤੀ ਨੂੰ ਭੇਜਣ ਵਾਲੇ ''ਤੇ ਪਰਚਾ

ਸੰਗਰੂਰ/ਭਵਾਨੀਗੜ੍ਹ,  (ਵਿਵੇਕ ਸਿੰਧਵਾਨੀ,ਰਵੀ, ਵਿਕਾਸ, ਅੱਤਰੀ)—   ਵਿਆਹ ਤੋਂ ਪਹਿਲਾਂ ਖਿੱਚੀਆਂ ਆਪਣੀ ਪ੍ਰੇਮਿਕਾ ਦੀਆਂ ਤਸਵੀਰਾਂ ਉਸ ਦੇ ਪਤੀ ਨੂੰ ਫੇਸਬੁੱਕ 'ਤੇ ਭੇਜ ਕੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਵਿਰੁੱਧ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣੇਦਾਰ ਰਾਜਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਚਾਰ ਸਾਲ ਪਹਿਲਾਂ ਵਿਆਹ ਹੋ ਚੁੱਕਾ ਹੈ। ਵਿਆਹ ਤੋਂ ਪਹਿਲਾਂ ਉਸ ਦੀ ਗੁਰਪ੍ਰੀਤ ਸਿੰਘ ਨਾਲ ਦੋਸਤੀ ਸੀ। ਦੋਸਤੀ ਦੌਰਾਨ ਗੁਰਪ੍ਰੀਤ ਸਿੰਘ ਨੇ ਆਪਣੇ ਮੋਬਾਇਲ 'ਚ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ।  ਗੁਰਪ੍ਰੀਤ ਸਿੰਘ ਉਕਤ ਪੁਰਾਣੀਆਂ ਤਸਵੀਰਾਂ ਉਸ ਦੇ ਪਤੀ ਨੂੰ ਫੇਸਬੁੱਕ 'ਤੇ ਭੇਜਦਾ ਸੀ, ਜਿਸ ਕਾਰਨ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News