ਸ਼੍ਰੀ ਜਗਨਨਾਥ ਰਥ ਯਾਤਰਾ ''ਚ ਚੋਰਾਂ ਦੀ ਰਹੀ ਚਾਂਦੀ, iPhone 14 ਸਣੇ ਕਈ ਫ਼ੋਨ ਹੋਏ ਗਾਇਬ

Sunday, Dec 17, 2023 - 06:03 AM (IST)

ਸ਼੍ਰੀ ਜਗਨਨਾਥ ਰਥ ਯਾਤਰਾ ''ਚ ਚੋਰਾਂ ਦੀ ਰਹੀ ਚਾਂਦੀ, iPhone 14 ਸਣੇ ਕਈ ਫ਼ੋਨ ਹੋਏ ਗਾਇਬ

ਅੰਮ੍ਰਿਤਸਰ (ਸਰਬਜੀਤ): ਸ਼੍ਰੀ ਸ਼੍ਰੀ ਗੋਰਨਿਤਾਈ ਰਥ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਪਰ ਇਸ ਵਾਰ ਰਥ ਯਾਤਰਾ ਵਿਚ ਚੋਰਾਂ ਦੀ ਪੁਰੀ ਤਰ੍ਹਾਂ ਚਾਂਦੀ ਬਣੀ ਰਹੀ। ਇਸ ਦੌਰਾਨ ਕਈ ਔਰਤਾਂ ਦੇ ਫ਼ੋਨ ਗਾਇਬ ਹੋ ਗਏ। ਇਕ ਲੜਕੀ ਦਾ ਆਈਫੋਨ 14 ਅਤੇ ਕਿਸੇ ਦਾ ਫ਼ੋਨ ਹਜ਼ਾਰਾਂ ਰੁਪਏ ਦਾ ਸੀ। ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਯਾਤਰਾ ਦੇ ਦੌਰਾਨ ਪੁਲਸ ਅਧਿਕਾਰੀ ਵੱਲੋਂ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਬਾਕੀ ਸਾਥੀ ਭੀੜ 'ਚ ਭੱਜਣ 'ਚ ਕਾਮਯਾਬ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਨੋਖ਼ੀ ਚੋਰੀ! ਰਾਤੋ-ਰਾਤ 'ਗਾਇਬ' ਹੋਇਆ Reliance Jio ਦਾ ਟਾਵਰ

ਫੜੇ ਗਏ ਚੋਰ ਦਾ ਕਹਿਣਾ  ਹੈ ਕਿ ਉਸ ਦੇ ਦੋਸਤ ਦਾ ਫ਼ੋਨ ਹੈ, ਪਰ ਪੁਲਸ ਅਧਿਕਾਰੀ ਪੁੱਛਗਿੱਛ ਦੇ ਲਈ ਉਸ ਨੂੰ ਆਪਣੇ ਨਾਲ ਲੈ ਗਏ ਉੱਥੇ ਹੀ ਯਾਤਰਾ ਦੇ ਵਿਚ ਸ਼ਾਮਲ ਔਰਤਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਲੋਕ ਭਗਵਾਨ ਦੀ ਰੱਥ ਯਾਤਰਾ ਵਿਚ ਵੀ ਸ਼ਾਮਲ ਹੋਣ ਨਹੀਂ ਬਲਕਿ ਨਹੀਂ ਬਲਕਿ ਘਰੋਂ ਹੀ ਸੋਚ ਕੇ ਆਉਂਦੇ ਹਨ ਕਿ ਕਿਸ ਨੂੰ ਆਪਣਾ ਨਿਸ਼ਾਨਾ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਭਗਵਾਨ ਦੀ ਇਸ ਰੱਥ ਯਾਤਰਾ ਵਿਚ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ। ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News