ਵਿਦੇਸ਼ਾਂ ਤੋਂ ਰਿਸ਼ਤੇਦਾਰਾਂ ਦੇ ਫੋਨ ਸੁਣਨ ਵਾਲੇ ਸਾਵਧਾਨ! ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ

Monday, Apr 25, 2022 - 02:03 PM (IST)

ਲੁਧਿਆਣਾ (ਰਿਸ਼ੀ) : ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਵਿਦੇਸ਼ ’ਚ ਰਹਿੰਦਾ ਹੈ ਅਤੇ ਉਸ ਨਾਲ ਫੋਨ ’ਤੇ ਗੱਲ ਹੁੰਦੀ ਰਹਿੰਦੀ ਹੈ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਵਿਦੇਸ਼ ਵਿਚ ਬੈਠੇ ਰਿਸ਼ਤੇਦਾਰਾਂ ਦੇ ਨਾਂ ’ਤੇ ਹੁਣ ਨੌਸਰਬਾਜ਼ਾਂ ਵੱਲੋਂ ਲੋਕਾਂ ਨਾਲ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ 'ਚ ਸਾਹਮਣੇ ਆਉਣ ਮਗਰੋਂ ਹੁਣ ਅਜਿਹਾ ਹੀ ਕੇਸ ਸਥਾਨਕ ਡਵੀਜ਼ਨ ਨੰਬਰ-6 ਵਿਚ ਦਰਜ ਹੋਇਆ ਹੈ, ਜਿਸ 'ਚ ਫਰਜ਼ੀ ਭਾਣਜਾ ਬਣ ਕੇ ਨੌਸਰਬਾਜ਼ ਨੇ ਮਾਂ ਦਾ ਇਲਾਜ ਕਰਵਾਉਣ ਦੇ ਨਾਂ ’ਤੇ ਮਾਮੇ ਤੋਂ 5 ਲੱਖ 80 ਹਜ਼ਾਰ ਦੀ ਠੱਗੀ ਮਾਰ ਲਈ। ਮੁਲਜ਼ਮਾਂ ਦੀ ਪਛਾਣ ਬਲਦੇਵ ਰਾਣਾ ਨਿਵਾਸੀ ਝਾਰਖੰਡ ਦੇ ਰੂਪ ਵਿਚ ਹੋਈ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੋਟ ਮੰਗਲ ਸਿੰਘ ਦੇ ਰਹਿਣ ਵਾਲੇ ਅਮਰਜੀਤ ਕੁਮਾਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਕਤ ਮੁਲਜ਼ਮ ਨੇ ਫੋਨ ਕੀਤਾ ਅਤੇ ਦੱਸਿਆ ਕਿ ਉਸ ਦਾ ਭਾਣਜਾ ਲਵਲੀ ਬੋਲ ਰਿਹਾ ਹੈ ਅਤੇ ਤੁਹਾਨੂੰ 14 ਲੱਖ ਰੁਪਏ ਭੇਜ ਰਿਹਾ ਹਾਂ, ਭਾਰਤ ਆ ਕੇ ਲਵਾਂਗਾ। ਇਸ ਦੇ ਕੁੱਝ ਸਮੇਂ ਬਾਅਦ ਫੋਨ ਕਰ ਕੇ ਉਸ ਨੇ ਕਿਹਾ ਕਿ ਉਸ ਦੀ ਮਾਂ ਬੀਮਾਰ ਹੈ ਅਤੇ ਉਸ ਨੂੰ ਪੈਸੇ ਚਾਹੀਦੇ ਹਨ। ਇਸ ਤੋਂ ਬਾਅਦ ਅਮਰਜੀਤ ਕੁਮਾਰ ਨੇ ਉਸ ਦੀਆਂ ਗੱਲਾਂ 'ਚ ਆ ਕੇ ਬੈਂਕ ਖਾਤੇ ਅਤੇ ਗੂਗਲ ਪੇਅ ਜ਼ਰੀਏ ਉਸ ਨੂੰ 5 ਲੱਖ, 80 ਹਜ਼ਾਰ ਰੁਪਏ ਭੇਜ ਦਿੱਤੇ। ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ।  


Babita

Content Editor

Related News