ਫਗਵਾੜਾ ਵਿਵਾਦ: ਭਾਜਪਾ ਤੇ ਸੰਘ ਦੇ ਲੋਕਾਂ ਦੇ ਨਾਮ ਆਉਣ ਨਾਲ ਖੜ੍ਹੇ ਹੋਏ ਸਵਾਲ

04/22/2018 3:45:00 PM

ਜਲੰਧਰ (ਪਾਹਵਾ)— ਭਾਰਤੀ ਜਨਤਾ ਪਾਰਟੀ ਬੇਸ਼ੱਕ ਖੁਦ ਨੂੰ ਦਲਿਤ ਹਿਤੈਸ਼ੀ ਦਲ ਦੇ ਨਾਲ-ਨਾਲ ਅਮਨ ਅਤੇ ਕਾਨੂੰਨ ਪਸੰਦ ਪਾਰਟੀ ਹੋਣ ਦਾ ਤਮਗਾ ਦਿੰਦੀ ਨਹੀਂ ਥੱਕਦੀ ਪਰ ਫਗਵਾੜਾ ਵਿਵਾਦ 'ਚ ਪਾਰਟੀ ਦੇ ਵਰਕਰਾਂ ਦੇ ਨਾਂ ਸਾਹਮਣੇ ਆਉਣ 'ਤੇ ਪਾਰਟੀ ਲਈ ਨਵੀਂ ਮੁਸੀਬਤ ਪੈਦਾ ਹੋ ਗਈ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਇਸ ਮਾਮਲੇ 'ਚ ਉਚਿਤ ਜਾਂਚ ਦੀ ਮੰਗ ਕਰਦੇ ਹੋਏ ਸਿਆਸੀ ਸਾਜਿਸ਼ ਦੀ ਗੱਲ ਕਹੀ ਸੀ ਪਰ ਜਿਸ ਤਰ੍ਹਾਂ ਨਾਲ ਭਾਜਪਾ ਦੇ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਉਸ ਨਾਲ ਭਾਜਪਾ ਹੀ ਬੈਕਫੁਟ 'ਤੇ ਆ ਗਈ ਹੈ। 
ਭਾਜਪਾ ਅਤੇ ਸੰਘ ਦੇ ਵਰਕਰ ਵੀ ਸ਼ਾਮਲ
ਜਾਣਕਾਰੀ ਮੁਤਾਬਕ ਫਗਵਾੜਾ ਵਿਵਾਦ 'ਚ ਭਾਜਪਾ ਦੇ ਕੁਝ ਲੋਕਾਂ 'ਤੇ ਮਾਮਲਾ ਤਾਂ ਦਰਜ ਹੋਇਆ ਹੀ, ਇਸ ਦੇ ਨਾਲ ਹੀ ਇਕ ਵਰਕਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ 'ਚ ਰਾਸ਼ਟਰੀ ਸਵੈ. ਸੇਵਕ ਸੰਘ ਦੇ ਨਗਰ ਕਾਰਜਕਾਰੀ ਯੋਗੇਸ਼ ਪ੍ਰਭਾਕਰ, ਭਾਜਪਾ ਦੇ ਯੁਵਾ ਮੋਰਚਾ ਮੰਡਲ ਪ੍ਰਧਾਨ ਬੱਲੂ ਵਾਲੀਆ, ਮੰਡਲ ਉਪ ਪ੍ਰਧਾਨ ਬੰਟੂ ਵਾਲੀਆ, ਸਾਬਕਾ ਭਾਜਪਾ ਯੁਵਾ ਮੋਰਚਾ ਜਨਰਲ ਸਕੱਤਰ ਸਾਬੀ ਅਤੇ ਮੌਜੂਦਾ ਮੰਡਲ ਪ੍ਰਧਾਨ ਰਾਜੂ ਚਾਹਲ ਦੇ ਨਾਮ ਸ਼ਾਮਲ ਹਨ। ਰਾਜੂ ਚਾਹਲ ਨੂੰ ਪੁਲਸ ਗ੍ਰਿ੍ਰਫਤਾਰ ਕਰ ਚੁੱਕੀ ਹੈ। 
ਭਾਜਪਾ ਖੁਦ ਹੀ ਫਸੀ
ਭਾਰਤੀ ਜਨਤਾ ਪਾਰਟੀ ਦੇ ਨੇਤਾ ਮਾਮਲੇ 'ਚ ਸਿਆਸੀ ਸਾਜਿਸ਼ ਹੋਣ ਦੀ ਗੱਲ ਤਾਂ ਕਰ ਰਹੇ ਹਨ ਅਤੇ ਮਾਮਲੇ 'ਚ ਰਾਏ ਦੀ ਸਰਕਾਰ 'ਤੇ ਦੋਸ਼ ਲਗਾ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਦਰਜ ਐੱਫ. ਆਈ. ਆਰ. 'ਚ ਭਾਜਪਾ ਅਤੇ ਸੰਘ ਦੇ ਲੋਕਾਂ ਦੇ ਨਾਮ ਸਾਹਮਣੇ ਆ ਰਹੇ ਹਨ, ਉਸ ਨਾਲ ਭਾਜਪਾ ਖੁਦ ਹੀ ਆਪਣੀਆਂ ਗੱਲਾਂ 'ਚ ਫਸ ਗਈ ਹੈ। ਜੇਕਰ ਇਹ ਸਿਆਸੀ ਸਾਜਿਸ਼ ਹੈ ਤਾਂ ਜ਼ਾਹਰ ਹੈ ਕਿ ਭਾਜਪਾ ਵੀ ਇਸ ਸਾਜਿਸ਼ 'ਚ ਸ਼ਾਮਲ ਹੋ ਸਕਦੀ ਹੈ। ਜੇਕਰ ਉਹ ਇਸ 'ਚ ਸ਼ਾਮਲ ਨਹੀਂ ਹੈ ਤਾਂ ਫਿਰ ਭਾਜਪਾ ਅਤੇ ਸੰਘ ਦੇ ਲੋਕਾਂ ਖਿਲਾਫ ਮਾਮਲਾ ਕਿਸ ਆਧਾਰ 'ਤੇ ਦਰਜ ਹੋ ਗਿਆ। ਭਾਵੇਂ ਭਾਜਪਾ ਦੇ ਲੋਕ ਇਸ ਦਰਜ ਮਾਮਲੇ ਨੂੰ ਵੀ ਸਿਆਸੀ ਸਾਜਿਸ਼ ਦੇ ਤੌਰ 'ਤੇ ਦੇਖ ਰਹੇ ਹੋਣ। ਜਾਂਚ ਲਈ ਭੇਜੇ ਗਏ ਜ਼ਬਤ ਹਥਿਆਰ ਫਗਵਾੜਾ ਵਿਵਾਦ 'ਚ ਚੱਲੀਆਂ ਗੋਲੀਆਂ ਕਿਸ ਨੇ ਚਲਾਈਆਂ ਹਨ, ਇਸ ਬਾਰੇ 'ਚ ਅਜੇ ਪੁਲਸ ਨੂੰ ਸਾਫ ਨਹੀਂ ਹੋ ਸਕਿਆ ਹੈ। ਇਨ੍ਹਾਂ ਹਥਿਆਰਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਗੋਲੀਆਂ ਕਿਸ ਦੇ ਹਥਿਆਰ ਨਾਲ ਚੱਲੀਆਂ। ਜੇਕਰ ਚੱਲੀਆਂ ਗੋਲੀਆਂ ਇਨ੍ਹਾਂ ਜ਼ਬਤ ਹਥਿਆਰਾਂ ਤੋਂ ਨਹੀਂ ਚੱਲੀਆਂ ਪਾਈਆਂ ਗਈਆਂ ਤਾਂ ਇਸ ਮਾਮਲੇ 'ਚ ਗੈਰ-ਕਾਨੂੰਨੀ ਹਥਿਆਰ ਦੀ ਵਰਤੋਂ ਦੀ ਗੱਲ ਸਾਹਮਣੇ ਆ ਸਕਦੀ ਹੈ।


Related News