ਫਗਵਾੜਾ ਵਾਸੀਅਾਂ ਨੂੰ ਨਵਾਂ ਪੁਲ ਨਸੀਬ ਨਹੀਂ ਹੋਇਆ ਤੇ ਪੁਰਾਣਾ ਵੀ ਧੱਸਣ ਲੱਗਾ!
Saturday, Aug 25, 2018 - 06:19 AM (IST)

ਫਗਵਾੜਾ, (ਜਲੋਟਾ)- ਮਾਮਲਾ ਫਗਵਾੜੇ ’ਚ ਭਾਜਪਾ ਦੇ 2 ਗੁੱਟਾਂ ’ਚ ਸਿਆਸੀ ਤੌਰ ’ਤੇ ਆਪਣੇ ਆਪ ਨੂੰ ਤਾਕਤਵਰ ਦਿਖਾਉਣ ਦਾ ਸੀ ਤੇ ਇਸ ਦਾ ਨਤੀਜਾ ਫਗਵਾੜਾ ਵਾਸੀਅਾਂ ਨੂੰ ਭੁਗਤਣਾ ਪਿਆ। ਭਾਵੇਂ ਹੀ ਇਹ ਗੱਲਾਂ ਕਈਅਾਂ ਨੂੰ ਸੁਣਨ ’ਚ ਸੂਈ ਵਾਂਗ ਚੁੱਭਦੀ ਹੈ ਪਰ ਫਗਵਾੜਾ ’ਚ ਬੱਸ ਸਟੈਂਡ ਤੋਂ ਲੈ ਕੇ ਗੋਲ ਚੌਕ ਤੇ ਗੋਲ ਚੌਕ ਤੋਂ ਲੈ ਕੇ ਰੈਸਟ ਹਾਊਸ ਚੌਕ ਤਕ ਬੀਤੇ ਕਈ ਸਾਲਾਂ ਤੋਂ ਅਧੂਰੇ ਪਏ ਪੁਲ ਦੀ ਇਹ ੀ ਕਹਾਣੀ ਹੈ ਤੇ ਇਹੀ ਸੱਚ। ਪਿਛਲੇ ਕਈ ਸਾਲਾਂ ਤੋਂ ਜੋ ਵੀ ਇਸ ਇਲਾਕੇ ਤੋਂ ਗੁਜ਼ਰਿਅਾ ਹੈ, ਉਸ ਨਾਲ ਮਨ ’ਚ ਇਹ ਹੀ ਸਵਾਲ ਉਠਦਾ ਹੈ ਕਿ ਕਦੀ ਤਾਂ ਉਹ ਸਵੇਰ ਆਵੇਗੀ ਕਦੋਂ ਉਹ ਪੁਲ ਬਣਨ ਤੋਂ ਬਾਅਦ ਸ਼ਾਨ ਨਾਲ ਇਸ ਪੁਲ ਤੋਂ ਗੁਜ਼ਰਨਗੇ। ਪਰ ਕਿਹਾ ਜਾਂਦਾ ਹੈ ਕਿ ਸੁਪਨਿਅਾਂ ਤੇ ਹਕੀਕਤ ’ਚ ਬਹੁਤ ਅੰਤਰ ਹੁੰਦਾ ਹੈ। ਉਹ ਸਵੇਰ ਤਾਂ ਜਦੋਂ ਆਵੇਗੀ ਉਦੋਂ ਆਵੇਗੀ ਪਰ ਜੋ ਡਰਾਵਣੀ ਸੱਚਾਈ ਮੌਕੇ ’ਤੇ ਬਣੀ ਹੋਈ ਹੈ ਉਹ ਇਹ ਹੈ ਕਿ ਜੋ ਅੱਧਾ-ਅਧੂਰਾ ਪੁਲ ਇਸ ਜਗ੍ਹਾ ਬਣਿਅਾ ਹੋਇਆ ਹੈ ਪਤਾ ਨਹੀਂ ਕਦੋਂ ਉਹ ਚਾਹਲ ਨਗਰ ਦੀ ਸੜਕ ਵਾਂਗ ਧਰਤੀ ’ਚ ਧਸ ਜਾਵੇਗਾ?
ਭਾਜਪਾ ਦੇ ਦੋ ਗੁੱਟਾਂ ਦੀ ਸਿਆਸੀ ਲੜਾਈ ਦਾ ਫਗਵਾੜਾ ਨੂੰ ਹੋਇਆ ਭਾਰੀ ਨੁਕਸਾਨ
ਫਗਵਾੜਾ ਦੇ ਕਾਫੀ ਲੋਕਾਂ ਨੇ ‘ਜਗ ਬਾਣੀ’ ਨੂੰ ਕਿਹਾ ਹੈ ਕਿ ਉਹ ਇਸ ਉਮੀਦ ’ਚ ਜੀਅ ਰਹੇ ਹਨ ਕਿ ਜਿਥੇ ਵਧੀਆ ਪੁਲ ਦਾ ਜਲਦੀ ਨਿਰਮਾਣ ਹੋਣ ਵਾਲਾ ਹੈ ਪਰ ਜੋ ਹੁਣ ਨਹੀਂ ਦਿਖ ਰਿਹਾ ਹੈ। ਉਸ ਤੋਂ ਬਾਅਦ ਇਹ ਡਰ ਬਣਿਆ ਹੈ ਕਿ ਪੁਰਾਣਾ ਪੁਲ ਚਾਹਲ ਨਗਰ ਦੀ ਤਰ੍ਹਾਂ ਜ਼ਮੀਨ ’ਚ ਧਸ ਗਿਆ ਤਾਂ ਕੀ ਹੋਵੇਗਾ? ਫਗਵਾੜਾ ’ਚ ਇਹ ਪੁਲ ਕਦੋਂ ਦਾ ਬਣ ਗਿਆ ਹੁੰਦਾ ਜੇਕਰ ਭਾਜਪਾ ਦੇ ਜੋ ਸਥਾਨਕ ਗੁੱਟਾਂ ਵਿਚ ਆਪਸੀ ਲੜਾਈ ਨਾ ਹੁੰਦੀ। ਜਨਤਾ ਦਾ ਕਹਿਣਾ ਹੈ ਕਿ ਭਾਜਪਾ ਦੇ ਦੋ ਗੁੱਟ ਇਸ ਗੱਲ ਨੂੰ ਲੈ ਕੇ ਹਾਵੀ ਪ੍ਰਭਾਵੀ ਰਹੇ ਕਿ ਪੁਲ ਠੋਸ ਪਿੱਲਰਾਂ ’ਤੇ ਨਹੀਂ ਬਣਾਇਆ ਜਾਏਗਾ। ਠੋਸ ਪੁਲ ਨਿਰਮਾਣ ਭਾਜਪਾ ਨੇਤਾਵਾਂ ਨੇ ਇਕ-ਦੂਜੇ ਨੂੰ ਜ਼ਿਆਦਾ ਤਾਕਤਵਰ ਦਿਖਾ ਕੇ ਇਕ ਤੋਂ ਬਾਅਦ ਇਕ ਪੱਤਰ ਲਿਖ ਕੇ ਰੁਕਵਾ ਦਿੱਤਾ। ਦੂਜੇ ਭਾਜਪਾਈ ਗੁੱਟ ਫਗਵਾੜਾ ਵਾਸੀਆਂ ਨੂੰ ਦਾਅਵਾ ਕਰ ਰਿਹਾ ਹੈ ਕਿ ਉਹ ਘਬਰਾਉਣ ਨਾ। ਹੁਣ ਇਹ ਪੁਲ ਪਿੱਲਰਾਂ ’ਤੇ ਬਣੇਗਾ। ਇਸ ਤੋਂ ਬਾਅਦ ਕਈ ਤਰ੍ਹਾਂ ਲੋਕ ਲੁਭਾਊ ਐਲਾਨ ਕੀਤੇ ਗਏ, ਜਿਸ ਦਾ ਦੌਰ ਅੱਜ ਵੀ ਚੱਲ ਰਿਹਾ ਹੈ ਪਰ ਲੋਕਾਂ ਨੂੰ ਨਵਾਂ ਪੁਲ ਨਸੀਬ ਨਹੀਂ ਹੋਇਆ ਅਤੇ ਹੁਣ ਪੁਰਾਣਾ ਪੁਲ ਵੀ ਧਸਣ ਦੀ ਕਗਾਰ ’ਤੇ ਆ ਗਿਆ ਹੈ।
ਨਵੇਂ ਪੁਲ ਦੇ ਨਿਰਮਾਣ ਦੇ ਲਈ ਪਾਏ ਗਏ ਸਰੀਏ ਨੂੰ ਖਾ ਰਿਹਾ ਹੈ ਜੰਗ
ਲੋਕਾਂ ਨੇ ਰੋਸ ਦਰਸਾਉਂਦੇ ਹੋਏ ਭਾਜਪਾਈ ਨੇਤਾਵਾਂ ਨੂੰ ਕਿਹਾ ਕਿ ਹੁਣ ਨਵੇਂ ਪੁਲ ਦੇ ਨਿਰਮਾਣ ਨੂੰ ਲੈ ਕੇ ਪਾਏ ਗਏ ਸਰੀਏ ਨੂੰ ਵੀ ਜੰਗ ਖਾਣ ਲੱਗ ਪਿਆ ਹੈ। ਹੁਣ ਤਾਂ ਦੱਸ ਦਿੱਤਾ ਜਾਵੇ ਕਿ ਇਹ ਪੁਲ ਕਦੋਂ ਬਣੇਗਾ? ਲੋਕਾਂ ਨੇ ਕਿਹਾ ਕਿ ਚਾਹਲ ਨਗਰ ਵਿਚ ਕੁਝ ਸਮਾਂ ਪਹਿਲਾਂ ਜੋ ਵਾਪਰਿਆ ਅਤੇ ਹੁਣ ਪੁਰਾਣੇ ਪੁਲ ਦੇ ਕਈ ਹਿੱਸਿਆਂ ਨੂੰ ਵੇਖਣ ਤੋਂ ਬਾਅਦ ਸੱਚਾਈ ਵਿਚ ਫਗਵਾੜਾ ਦੀਅਾਂ ਪੱਕੀਅਾਂ ਸੜਕਾਂ ਤੋਂ ਵਾਹਨਾਂ ਨਾਲ ਲੰਘਣਾ ਤਾਂ ਦੂਰ ਪੈਦਲ ਚੱਲਣ ਤੋਂ ਵੀ ਡਰ ਲੱਗ ਰਿਹਾ ਹੈ। ਪਤਾ ਨਹੀਂ ਕਦੋਂ ਕਿਥੇ ਜ਼ਮੀਨ ਧਸ ਜਾਵੇ ਅਤੇ ਜਿਉਂਦਾ ਜਾਗਦਾ ਇਨਸਾਨ ਇਸ ਵਿਚ ਜਿਉਂਦਾ ਹੀ ਦਫਨ ਹੋ ਜਾਵੇ।
ਮੌਜੂਦਾ ਪੁਲ ਦੀ ਖਸਤਾ ਹਾਲਤ, ਕਿਸੇ ਵੀ ਸਮੇਂ ਹੋ ਸਕਦੈ ਹਾਦਸਾ
‘ਜਗ ਬਾਣੀ’ ਦੀ ਟੀਮ ਨੇ ਜਦੋਂ ਇਸ ਇਲਾਕੇ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਉਕਤ ਪੁਲ ਜਿਸ ਨੂੰ ਠੋਸ ਮਿੱਟੀ ਪਾ ਕੇ ਕਈ ਸਾਲ ਪਹਿਲਾਂ ਬਣਾਇਆ ਗਿਆ ਸੀ ਦੇ ਕਈ ਹਿੱਸੇ ਬਹੁਤ ਖਸਤਾ ਹਾਲਤ ’ਚ ਸੀ। ਇਸ ’ਚ ਕਈ ਥਾਵਾਂ ’ਤੇ ਪੁਲ ’ਤੇ ਬਣੀ ਸੜਕ ਵੀ ਅਧੂਰੀ ਹੈ ਤੇ ਉਸ ਦੇ ਹੇਠਾਂ ਬੇਸ ਬਣਾ ਕੇ ਪਾਈ ਗਈ ਮਿੱਟੀ ਥੋੜ੍ਹੀ ਦਿਨ ਪਹਿਲਾਂ ਪਏ ਮੀਂਹ ਕਾਰਨ ਪੂਰੀ ਤਰ੍ਹਾਂ ਖਿਸਕ ਚੁੱਕੀ ਹੈ। ਹੁਣ ਇਸ ਹਾਲਾਤ ’ਚ ਉਕਤ ਪੁਲ ਦੇ ਹਿੱਸੇ ਕਦੋਂ ਜ਼ਮੀਨ ’ਤੇ ਧਸ ਜਾਵੇ ਤੇ ਦਰਦਨਾਕ ਘਟਨਾ ਨੂੰ ਜਨਮ ਦੇ ਦੇਵੇ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸਭ ਤੋਂ ਖਤਰਨਾਕ ਪਹਿਲੂ ਇਹ ਬਣ ਗਿਆ ਹੈ ਕਿ ਉਕਤ ਪੁਲ ਦੇ ਆਲੇ-ਦੁਆਲੇ ਭਾਰੀ ਟ੍ਰੈਫਿਕ ਰਹਿੰਦੀ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਛੋਟੇ-ਵੱਡੇ ਵਾਹਨ 24 ਘੰਟੇ ਇਥੋਂ ਗੁਜ਼ਰਦੇ ਰਹਿੰਦੇ ਹਨ। ਜੇਕਰ ਕੋਈ ਇਸ ਤਰ੍ਹਾਂ ਦਾ ਅਨਰਥ ਹੋ ਜਾਵੇ ਤਾਂ ਇਸ ਨਾਲ ਕਿੰਨੀ ਤਬਾਹੀ ਹੋ ਸਕਦੀ ਹੈ ਇਸ ਦੀ ਕਲਪਨਾ ਕਰਨਾ ਵੀ ਔਖੀ ਹੈ।