ਫਗਵਾੜਾ : ਵਿਆਹੁਤਾ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
Saturday, Jul 21, 2018 - 09:12 PM (IST)
ਫਗਵਾੜਾ (ਹਰਜੋਤ)— ਇਥੋਂ ਪਲਾਹੀ ਗੇਟ ਵਿਖੇ ਸ਼ਨੀਵਾਰ ਨੂੰ ਇਕ ਵਿਆਹੁਤਾ ਵਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਮੋਨਿਕਾ (30) ਪਤਨੀ ਰਮਨ ਕੁਮਾਰ ਵਾਸੀ ਪਲਾਹੀ ਗੇਟ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਦਯਾ ਚੰਦ ਨੇ ਦੱਸਿਆ ਕਿ ਮ੍ਰਿਤਕ ਔਰਤ ਸ਼ਨੀਵਾਰ ਦੁਪਹਿਰ ਆਪਣੇ ਬੱਚਿਆਂ ਦੇ ਸਕੂਲ ਮਹਾਂਵੀਰ ਜੈਨ ਮਾਡਲ ਤੋਂ ਮੀਟਿੰਗ 'ਚ ਸ਼ਾਮਿਲ ਹੋ ਕੇ ਵਾਪਸ ਆਈ ਅਤੇ ਵਾਪਸ ਆਉਣ ਉਪਰੰਤ ਆਪਣੇ ਕਮਰੇ 'ਚ ਚੱਲੇ ਗਈ ਅਤੇ ਜਦੋਂ ਸ਼ਾਮ 4 ਵਜੇ ਤੱਕ ਵਾਪਸ ਨਾ ਆਈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾ ਨੇ ਦੇਖਿਆ ਕਿ ਉਸ ਨੇ ਫ਼ਾਹਾ ਲਾ ਲਿਆ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਜਾ ਕੇ ਖਿੜਕੀ ਤੋੜੀ ਅਤੇ ਕਮਰੇ 'ਚ ਦਾਖ਼ਲ ਹੋ ਕੇ ਦਰਵਾਜ਼ਾ ਖੋਲ੍ਹਿਆ। ਮ੍ਰਿਤਕਾ ਆਪਣੇ ਪਿੱਛੇ ਇਕ ਲੜਕਾ ਤੇ ਦੋ ਲੜਕੀਆਂ ਛੱਡ ਗਈ ਹੈ। ਮ੍ਰਿਤਕਾ ਦੇ ਪਤੀ ਰਮਨ ਦਾ ਆਪਣਾ ਕਾਰਖਾਨਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੱਸ.ਐੱਚ.ਓ. ਜਤਿੰਦਰਜੀਤ ਸਿੰਘ ਨਾਲ ਇਸ ਸਬੰਧੀ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਘਟਨਾ ਦੀ ਜਾਂਚ ਜਾਰੀ ਹੈ।
